ਜਾਗਰਣ ਦੇ ਲੰਗਰ ਨਾਲ ਬਿਮਾਰ ਹੋਏ ਲੋਕ ਹਸਪਤਾਲ 'ਚ ਦਾਖ਼ਲ, ਡੀਸੀ ਨੇ ਦਿੱਤੇ ਜਾਂਚ ਦੇ ਹੁਕਮ - people ill after eating langar - PEOPLE ILL AFTER EATING LANGAR
🎬 Watch Now: Feature Video
Published : Apr 12, 2024, 7:51 AM IST
ਜਲਾਲਾਬਾਦ: ਬੀਤੇ ਦਿਨੀਂ ਜਾਗਰਣ ਤੋਂ ਲੰਗਰ ਖਾਣ ਤੋਂ ਬਾਅਦ ਜਲਾਲਾਬਾਦ ਦੇ ਕੁਝ ਲੋਕ ਬਿਮਾਰ ਹੋ ਗਏ, ਸਿ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਇੰਨ੍ਹਾਂ 'ਚ ਕੁਝ ਨੂੰ ਹਸਪਤਾਲ ਤੋਂ ਛੁੱਟੀ ਹੋ ਚੁੱਕੀ ਹੈ ਤਾਂ ਕੁਝ ਅਜੇ ਵੀ ਜੇਰੇ ਇਲਾਜ ਹਨ। ਇਸ ਸਬੰਧੀ ਮਰੀਜਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਨਰਾਤਿਆਂ ਦੇ ਚੱਲਦੇ ਮੰਦਿਰ 'ਚ ਲੰਗਰ ਛਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਬਰਾਹਟ ਹੋਣ ਲੱਗੀ। ਉਧਰ ਡਾਕਟਰ ਨੇ ਦੱਸਿਆ ਕਿ ਅਜਹੇ 40 ਤੋਂ ਵੱਧ ਮਾਮਲੇ ਸਾਹਮਣੇ ਆਏ ਸੀ, ਜਿੰਨ੍ਹਾਂ 'ਚ ਕੁਝ ਨੂੰ ਛੁੱਟੀ ਮਿਲ ਚੁੱਕੀ ਹੈ ਤਾਂ ਦਸ ਦੇ ਕਰੀਬ ਮਰੀਜ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ ਖਤਰੇ ਤੋਂ ਬਾਹਰ ਹਨ। ਉਥੇ ਹੀ ਇਸ ਮਾਮਲੇ ਨੂੰ ਲੈਕੇ ਡੀਸੀ ਫਾਜ਼ਿਲਕਾ ਸੇਨੂੰ ਦੁੱਗਲ ਵਲੋਂ ਮਰੀਜਾਂ ਦਾ ਹਾਲ ਜਾਣਿਆ ਗਿਆ ਤੇ ਨਾਲ ਹੀ ਉਨ੍ਹਾਂ ਜਾਂਚ ਦੇ ਹੁਕਮ ਵੀ ਦਿੱਤੇ ਹਨ ਤੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।