ਜੰਡਿਆਲਾ 'ਚ ਸੀਵਰੇਜ ਦੀ ਨਿਕਾਸੀ ਨਾ ਹੋਣ ਕਾਰਣ ਲੋਕ ਪਰੇਸ਼ਾਨ, ਗੰਦੇ ਪਾਣੀ ਕਾਰਣ ਫੈਲ ਰਹੀਆਂ ਬਿਮਾਰੀਆਂ
🎬 Watch Now: Feature Video
ਅੰਮ੍ਰਿਤਸਰ ਵਿੱਚ ਕੈਬਿਨਟ ਮੰਤਰੀ ਹਰਭਜਨ ਈਟੀਓ ਦੇ ਜੰਡਿਆਲਾ ਹਲਕੇ ਵਿੱਚ ਪਿਛਲੇ ਛੇ ਮਹੀਨੇ ਤੋਂ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਜੰਡਿਆਲਾ ਦੀ ਵਸਨੀਕ ਮਹਿਲਾ ਅਤੇ ਕਿਸਾਨ ਜਥੇਬੰਦੀ ਆਗੂ ਕੰਵਲਜੀਤ ਕੌਰ ਨੇ ਦੱਸਿਆ ਕਿ ਛੇ ਮਹੀਨੇ ਤੋਂ ਸੂਏ ਦਾ ਕੰਮ ਪੈਂਡਿੰਗ ਛੱਡ ਠੇਕੇਦਾਰ ਫਰਾਰ ਹੋ ਗਿਆ ਅਤੇ ਇਸ ਵਿਚਾਲੇ ਨਹਿਰੀ ਵਿਭਾਗ ਨੇ ਵਾਧੂ ਪਾਣੀ ਛੱਡ ਹੋਰ ਵਿਪਤਾ ਪਾਈ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਉਹ ਪਰੇਸ਼ਾਨ ਹੋ ਰਹੇ ਹਨ। ਲੋਕਾਂ ਮੁਤਾਬਿਕ ਘਰਾਂ ਵਿੱਚ ਗੰਦਾ ਪਾਣੀ ਜਮ੍ਹਾਂ ਹੋ ਰਿਹਾ ਹੈ, ਇਸ ਸੰਬਧੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲ ਰਿਹਾ।