ਸਿਆਸੀ ਪਾਰਟੀ ਦੇ ਚੋਣ ਨਿਸ਼ਾਨਾਂ ਤੋਂ ਬਿਨਾਂ ਪੰਚਾਇਤੀ ਚੋਣਾਂ ਕਰਵਾਉਣ 'ਤੇ ਡਾਕਟਰ ਰਾਜ ਕੁਮਾਰ ਵੇਰਕਾ ਦਾ ਵੱਡਾ ਬਿਆਨ, ਕਿਹਾ... - Punjab Panchayat Election - PUNJAB PANCHAYAT ELECTION
🎬 Watch Now: Feature Video
Published : Aug 29, 2024, 8:44 PM IST
ਅੰਮ੍ਰਿਤਸਰ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਭ ਤੋਂ ਅਹਿਮ 'ਤੇ ਵੱਡਾ ਫੈਸਲਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਬਿਨਾਂ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਕਰਵਾਉਣ ਦਾ ਲਿਆ ਗਿਆ ਹੈ। ਜਿਸ 'ਤੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਨਰਾਜ਼ਗੀ ਜਤਾਉਂਦਿਆ ਕਿਹਾ ਕਿ ਮੈਨੂੰ ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਡਰੀ ਹੋਈ ਹੈ, ਉਹਨਾਂ ਨੂੰ ਲੱਗਦਾ ਹੈ ਕਿਤੇ ਪਰਦਾ ਫਾਸ ਨਾ ਹੋ ਜਾਵੇ ਕਿ ਪੰਚਾਇਤਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜਮਾਨਤਾਂ ਜਬਤ ਗਈਆਂ। ਅਸੀਂ ਇਹ ਚਾਹੁੰਦੇ ਹਾਂ ਕਿ ਪੰਚਾਇਤਾਂ ਦੇ ਵਿੱਚ ਜ਼ਿਲ੍ਹਾ ਪਰਿਸ਼ਦਾਂ ਦੇ ਅੰਦਰ ਬਲਾਕ ਸੰਮਤੀਆਂ 'ਚ ਪੜ੍ਹੇ ਲਿਖੇ ਲੋਕ ਆਉਣ, ਤਾਂ ਕਿ ਪੰਚਾਇਤਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ, ਇਸ ਵੱਲ ਧਿਆਨ ਦੇਣ ਦੀ ਖਾਸ਼ ਲੋੜ ਹੈ।