ਲੁਟੇਰਿਆਂ ਦੇ ਬੁਲੰਦ ਹੌਂਸਲੇ; ਪੁਲਿਸ ਦੀ ਮੌਜੂਦਗੀ 'ਚ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼, ਰੌਲਾ ਪੈਣ 'ਤੇ ਹੋਏ ਫ਼ਰਾਰ - Moga loot case - MOGA LOOT CASE
🎬 Watch Now: Feature Video
Published : Aug 27, 2024, 11:00 AM IST
ਮੋਗਾ : ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਹਰ ਚੌਕ ਅਤੇ ਚੌਰਾਹੇ 'ਤੇ ਸਖ਼ਤ ਪੁਲਿਸ ਪ੍ਰਬੰਧ ਹੋਣ ਦੇ ਬਾਵਜੂਦ ਮੋਗਾ ਵਿਖੇ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਕਾਮਯਾਬ ਰਹੇ। ਸ਼ਰੇਆਮ ਹੋਈ ਇਸ ਲੁੱਟ ਦੀ ਵਾਰਦਾਤ ਨੇ ਕੀਤੇ ਨਾ ਕੀਤੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕੀਤੇ ਹਨ। ਮਾਮਲਾ ਮੋਗਾ ਦੇ ਸ਼ੇਖਵਾਲਾ ਚੋਂਕ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ 'ਤੇ ਅੱਗੇ ਨਕਾਬਪੋਸ਼ ਲੁਟੇਰੇ ਮੋਟਰਸਾਈਕਲ ’ਤੇ ਆਏ ਅਤੇ ਇਹਨਾਂ ਲੁਟੇਰਿਆਂ ਨੇ ਦੁਕਾਨਦਾਰ ਨੂੰ ਲੁੱਟ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਦੀਪਕ ਨੇ ਦੱਸਿਆ ਕਿ ਲੁਟੇਰਿਆਂ ਨੇ ਦੁਕਾਨ ਦੇ ਕਾਊਂਟਰ 'ਤੇ ਆਕੇ ਸਿੱਧਾ ਹੀ ਇਕ ਦੇਸੀ ਪਿਸਤੌਲ ਤਾਣ ਦਿੱਤੀ ਅਤੇ ਪੈਸੇ ਕੱਢਣ ਲਈ ਕਿਹਾ, ਪਰ ਦੀਪਕ ਨੇ ਜਦੋਂ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਉਕਤ ਲੁਟੇਰੇ ਨੇ ਉਸ ਉੱਤੇ ਪਹਿਲੀ ਗੋਲੀ ਚਲਾ ਦਿੱਤੀ, ਜੋ ਕਿ ਖਾਲੀ ਚਲੀ ਗਈ ਅਤੇ ਫਿਰ ਉਸ ਨੇ ਦੂਜੀ ਗੋਲੀ ਚਲਾ ਦਿੱਤੀ। ਲੁਟੇਰੇ ਨੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਇਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਨ ਕੇ ਜਦ ਲੋਕ ਇਕੱਠਾ ਹੋ ਗਏ ਤਾਂ ਲੁਟੇਰੇ ਭੱਜ ਗਏ। ਉਥੇ ਹੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜਿੰਨਾ ਵੱਲੋਂ ਹੁਣ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।