ਆਖਿਰ ਕੌਣ ਮਾਰੇਗਾ ਬਠਿੰਡਾ ਦੀ ਹੌਟ ਸ਼ੀਟ ਤੋਂ ਬਾਜ਼ੀ, ਕਿਸ ਦੇ ਘਰ ਹੋਵੇਗਾ ਜਿੱਤ ਦਾ ਜਸ਼ਨ? - lok sabha seat Bathinda - LOK SABHA SEAT BATHINDA
🎬 Watch Now: Feature Video
Published : May 30, 2024, 9:05 PM IST
ਅੱਜ 13 ਲੋਕ ਸਭਾ ਸੀਟਾਂ ਦਾ ਸੂਰਤ-ਏ-ਹਾਲ 'ਚ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕਾ ਦਾ ਜ਼ਿਕਰ ਕਰਾਂਗੇ।ਪੰਜਾਬ ਦਾ ਜ਼ਿਲ੍ਹਾ ਬਠਿੰਡਾ ਸਿਆਸਤ ਪੱਖੋਂ ਬਹੁਤ ਹੀ ਮਹੱਤਵਪੂਰਨ ਹੈ। ਬੀਤੇ ਸਮੇਂ ਨੂੰ ਦੇਖਦੇ ਹੋਏ ਜੇ ਬਠਿੰਡਾ ਨੂੰ ਪੰਜਾਬ ਦੀ ਸਿਆਸਤ ਦੀ ਰਾਜਧਾਨੀ ਕਹਿ ਲਈਏ ਤਾਂ ਇਹ ਕੋਈ ਅਣਕਥਨੀ ਨਹੀਂ ।2024 ਦੀਆਂ ਲੋਕ ਸਭਾ ਚੋਣਾਂ 'ਚ ਬੇਹੱਦ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ, ਕਿਉਂਕਿ ਇੱਕ ਪਾਸੇ ਅਕਾਲੀ ਦਲ ਇਸ ਨੂੰ ਆਪਣਾ ਗੜ੍ਹ ਮੰਨਦਾ ਹੈ ਅਤੇ ਲਗਾਤਾਰ 3 ਵਾਰ ਹਰਮਿਸਰਤ ਕੌਰ ਬਾਦਲ ਨੂੰ ਬਠਿੰਡਾ ਦੇ ਲੋਕਾਂ ਨੇ ਬਹੁਤ ਮਾਣ-ਸਨਮਾਣ ਦਿੱਤਾ। ਦੂਜੇ ਪਾਸੇ ਇਸ ਵਾਰ 9 ਵਿਧਾਇਕ ਆਮ ਪਾਰਟੀ ਦੇ ਬਣੇ ਸਨ। ਇਸ ਤੋਂ ਇਲਾਵਾ ਲੱਖਾ ਸਿੱਧਣਾ ਵੀ ਇੰਨ੍ਹਾਂ ਨੂੰ ਫਸਵੀਂ ਟੱਕਰ ਦੇਣ ਲਈ ਤਿਆਰ ਬਰ ਤਿਆਰ ਨੇ।