ਪੰਚ ਤੱਤਾਂ ਵਿੱਚ ਵਿਲੀਨ ਹੋਏ ਰਾਮੋਜੀ ਰਾਓ, 'ਅਲਵਿਦਾ' ਕਹਿਣ ਲਈ ਚੰਦਰਬਾਬੂ ਨਾਇਡੂ ਸਣੇ ਪਹੁੰਚੀਆਂ ਕਈ ਸਖਸ਼ੀਅਤਾਂ - Ramoji Rao Funereal Ceremony - RAMOJI RAO FUNEREAL CEREMONY
🎬 Watch Now: Feature Video


Published : Jun 9, 2024, 9:15 AM IST
|Updated : Jun 9, 2024, 12:25 PM IST
ਹੈਦਰਾਬਾਦ: ਰਾਮੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੋਜੀ ਰਾਓ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ। ਹਰ ਕਿਸੇ ਦੀਆਂ ਉਨ੍ਹਾਂ ਨੂੰ ਯਾਦ ਕਰਦੇ ਅੱਖਾਂ ਨਮ ਹਨ। ਰਾਮੋਜੀ ਰਾਓ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ 5 ਜੂਨ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ 'ਚ ਆਖਰੀ ਸਾਹ ਲਿਆ। ਮ੍ਰਿਤਕ ਦੇਹ ਨੂੰ ਫਿਲਮ ਸਿਟੀ ਦਫਤਰ ਲਿਆਂਦਾ ਗਿਆ, ਜਿੱਥੇ ਸ਼ਰਧਾਂਜਲੀ ਦੇਣ ਲਈ ਭੀੜ ਇਕੱਠੀ ਹੋਈ। ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸ਼ਨੀਵਾਰ ਦਿਨ ਭਰ ਸਿਆਸੀ ਤੇ ਮਨੋਰੰਜਨ ਜਗਤ ਤੋਂ ਸਖਸ਼ੀਅਤਾਂ ਪਹੁੰਚੀਆਂ।
Last Updated : Jun 9, 2024, 12:25 PM IST