ਹੁਸ਼ਿਆਰਪੁਰ ਤੋਂ ਦਿੱਲੀ ਨੂੰ ਰਵਾਨਾ ਹੋਏ ਕਿਸਾਨ, ਕਿਹਾ-ਸਰਕਾਰ ਤਸ਼ੱਦਦ ਵੀ ਕਰੇ ਪਰਵਾਹ ਨਹੀਂ - ਕਿਸਾਨ ਅੰਦੋਲਨ 2
🎬 Watch Now: Feature Video
Published : Feb 13, 2024, 1:01 PM IST
ਹੁਸ਼ਿਆਰਪੁਰ : ਕਿਸਾਨਾਂ ਵੱਲੋਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੁੜ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਇਸੇ ਤਹਿਤ ਹੀ ਵੱਡੀ ਗਿਣਤੀ 'ਚ ਅੱਜ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੀ ਰੋਕਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਮੁੜ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਦੇਣ ਤੋਂ ਰੋਕਿਆ ਜਾ ਸਕੇ। ਪਰ ਬਾਵਜੂਦ ਇਸ ਦੇ ਕਿਸਾਨਾਂ ਦਾ ਉਤਸ਼ਾਹ ਬਰਕਰਾਰ ਹੈ ਅਤੇ ਹੁਸ਼ਿਆਰਪੁਰ ਤੋਂ ਕਿਸਾਨਾਂ ਦਾ ਜੱਥ ਦਿੱਲੀ ਬਾਰਡਰ ਲਈ ਰਵਾਨਾ ਹੋ ਗਿਆ ਹੈ। ਹੁਸਿ਼ਆਰਪੁਰ ਤੋਂ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਇਸ ਕਾਫਲੇ ਨਾਲ ਦਿੱਲੀ ਲਈ ਰਵਾਨਾ ਹੋਏ ਹਨ ਤੇ ਸਰਕਾਰ ਨੂੰ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਵੀ ਸੂਰਤ 'ਚ ਕਿਸਾਨ ਪਿੱਛੇ ਨੂੰ ਨਹੀਂ ਹੱਟਣਗੇ। ਜੇਕਰ ਸਰਕਾਰ ਨੇ ਤਸ਼ਦੱਦ ਵੀ ਢਾਹਿਆ ਤਾਂ ਵੀ ਕਿਸਾਨ ਦਿੱਲੀ ਪਹੁੰਚ ਕੇ ਹੀ ਹਟਣਗੇ।ਕਿਊਂਕਿ ਗੱਲ ਕਿਸਾਨਾ ਦੇ ਹਿੱਤ ਦੀ ਹੈ।