ਪਠਾਨਕੋਟ 'ਚ ਸ਼ਰੇਆਮ ਚੱਲੀਆਂ ਗੋਲੀਆਂ, ਦੋ ਗੰਭੀਰ ਜ਼ਖਮੀ, ਮੁਲਜ਼ਮ ਹੋਏ ਫਰਾਰ - Indiscriminate firing in Pathankot - INDISCRIMINATE FIRING IN PATHANKOT
🎬 Watch Now: Feature Video
Published : Mar 30, 2024, 3:41 PM IST
ਪਠਾਨਕੋਟ: ਪਠਾਨਕੋਟ ਦੇ ਸਰਨਾ 'ਚ ਇੱਕ ਢਾਬੇ 'ਤੇ ਮੌਜੂਦ ਨੌਜਵਾਨਾਂ 'ਤੇ 5 ਤੋਂ 6 ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਹਮਲਾਵਰਾਂ ਵੱਲੋਂ 7 ਰਾਊਂਡ ਫਾਇਰ ਕੀਤੇ ਗਏ, ਦੋ ਨੌਜਵਾਨਾਂ ਨੂੰ ਤਿੰਨ ਗੋਲੀਆਂ ਲੱਗੀਆਂ, ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਵਾਰਦਾਤ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ। ਮੌਕੇ 'ਤੇ ਮੌਜੂਦ ਚਸ਼ਮਦੀਦਾਂ ਵੱਲੋਂ ਵੀ ਸਾਰੀ ਘਟਨਾ ਵਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਮੰਗ ਕੀਤੀ ਕੇ ਨਿੱਤ ਦਿਨ ਦੇ ਹੋ ਰਹੇ ਇਸ ਗੁੰਡਾਗਰਦੀ ਦੇ ਰਾਜ ਨੂੰ ਖਤਮ ਕੀਤਾ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ। ਉਥੇ ਹੀ ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਕਰਨ ਵਾਲੇ ਡਾਕਟਰ ਸੁਨੀਲ ਚੰਦ ਨੇ ਦੱਸਿਆ ਕਿ ਦੋ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਉਹਨਾਂ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਹੈ। ਉਥੇ ਹੀ ਮੌਕੇ 'ਤੇ ਗੱਲ ਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਦੱਸਿਆ ਕਿ ਪਠਾਨਕੋਟ ਦੇ ਸਰਨਾ ਵਿੱਚ ਇੱਕ ਢਾਬੇ 'ਤੇ ਗੋਲੀਆਂ ਚਲੀਆਂ ਹਨ ਜਿਸ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਬਾਕੀ ਡਿਟੇਲ ਜਾਂਚ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇਗੀ ਕਿ ਹਮਲਾ ਕਰਨ ਵਾਲੇ ਕੌਣ ਸਨ ਅਤੇ ਉਹਨਾਂ ਨੇ ਹਮਲਾ ਕਿਉਂ ਕੀਤਾ।