ਫਿਰੋਜ਼ਪੁਰ ਵਿੱਚ ਔਰਤਾਂ ਨੇ ਹੀ ਔਰਤ ਨੂੰ ਬਣਾਇਆ ਨਿਸ਼ਾਨਾ, ਸੋਨੇ ਦੀ ਕੀਤੀ ਲੁੱਟ - Women only target women
🎬 Watch Now: Feature Video
Published : Mar 18, 2024, 11:06 PM IST
ਫਿਰੋਜ਼ਪੁਰ:- ਫਿਰੋਜ਼ਪੁਰ ਵਿੱਚ ਕੁੱਝ ਕਿ ਔਰਤਾਂ ਨੇ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾਂ ਸ਼ੁਰੂ ਕਰ ਦਿੱਤਾ ਹੈ। ਤਾਜੀ ਘਟਨਾ ਫਿਰੋਜ਼ਪੁਰ ਦੇ ਸਮੁੰਦਰੀ ਪਟਰੋਲ ਪੰਪ ਤੇ ਵਾਪਰੀ ਹੈ। ਫਿਰੋਜ਼ਪੁਰ ਵਿੱਚ ਹੁਣ ਔਰਤਾਂ ਨੇ ਹੀ ਔਰਤ ਨੂੰ ਬਣਾਇਆ ਨਿਸ਼ਾਨਾ ਸੋਨੇ ਦੀ ਲੁੱਟ ਕਰ ਹੋਈਆਂ ਫਰਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦੀ ਸ਼ਿਕਾਰ ਹੋਈ ਸੁਧਾ ਜੈਨ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਕਿਸੇ ਕੰਮ ਲਈ ਕੈਂਟ ਆਏ ਹੋਏ ਸਨ। ਜਦੋਂ ਉਸਦਾ ਪਤੀ ਆਪਣੀ ਐਕਟਿਵਾ ਵਿੱਚ ਤੇਲ ਪਵਾਉਣ ਲਈ ਸਮੁੰਦਰੀ ਪਟਰੋਲ ਪੰਪ ਤੇ ਰੁਕਿਆ ਤਾਂ ਪਾਸੇ ਖੜੀ ਉਸ ਕੋਲ ਇੱਕ ਸਵਿਫਟ ਕਾਰ ਰੁਕੀ ਅਤੇ ਉਸਨੂੰ ਇੱਕ ਔਰਤ ਨੇ ਮਿਲਣ ਲਈ ਇਸ਼ਾਰਾ ਕੀਤਾ ਜਦੋਂ ਉਹ ਉਸਦੇ ਕੋਲ ਗਈ ਤਾਂ ਪਿਛਲੀ ਸੀਟ ਤੇ ਬੈਠੀ ਇੱਕ ਔਰਤ ਨੇ ਕਿਹਾ ਕਿ ਤੇਰੀ ਸਹੇਲੀ ਤੈਨੂੰ ਮਿਲਣਾ ਚਾਹੁੰਦੀ ਹੈ। ਉਹ ਉਸਨੂੰ ਦੇਖਣ ਅੱਗੇ ਹੋਈ ਤਾਂ ਉਸ ਔਰਤ ਨੇ ਮਿਲਣ ਦੇ ਬਹਾਨੇ ਉਸਦੇ ਹੱਥ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਡੇਢ ਤੋਲੇ ਦੀਆਂ ਉਤਾਰ ਲਈਆ ਅਤੇ ਗੱਡੀ ਲੈਕੇ ਫਰਾਰ ਹੋ ਗਈਆ।