ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਏ ਹੰਸਰਾਜ ਹੰਸ, ਵੋਟਿੰਗ ਨੂੰ ਲੈ ਕੇ ਜਤਾਈ ਸੰਤੁਸ਼ਟੀ, ਕਿਹਾ- ਲੋਕ ਭਾਜਪਾ ਨੂੰ ਦੇ ਰਹੇ ਸਮਰਥਨ - lok sahba election 1 june - LOK SAHBA ELECTION 1 JUNE
🎬 Watch Now: Feature Video
Published : Jun 1, 2024, 6:25 PM IST
ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਪੰਜਾਬੀ ਗਾਇਕ ਪਦਮਸ਼੍ਰੀ ਹੰਸਰਾਜ ਹੰਸ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਣ ਪੁੱਜੇ, ਜਿਥੇ ਉਨ੍ਹਾਂ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਖੂਸ਼ੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਚ ਭਾਰਤੀ ਜਨਤਾ ਪਾਰਟੀ ਲਈ ਬਹੁਤ ਉਤਸ਼ਾਹ ਹੈ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਉਹ ਜਿਸ ਹਲਕੇ ਚ ਵੀ ਗਏ ਲੋਕ ਆਪ ਮੁਹਾਰੇ ਭਾਜਪਾ ਨੂੰ ਵੋਟ ਕਰ ਰਹੇ ਹਨ। ਦੂਜੇ ਪਾਸੇ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਆਏ ਹੰਸਰਾਜ ਨੇ ਕਿਹਾ ਕਿ ਉਹ ਕਦੀ ਵੀ ਉਦਾਸ ਨਹੀਂ ਹੋਏ ਅਤੇ ਹਮੇਸ਼ਾ ਖੁਸ਼ ਰਹੇ ਹਨ ਅਤੇ ਅੱਗੇ ਵੀ ਹਮੇਸ਼ਾ ਖੁਸ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਅੱਜ ਬਾਬਾ ਫਰੀਦ ਜੀ ਦੇ ਅਸਥਾਨ 'ਤੇ ਮੱਥਾ ਟੇਕਣ ਆਏ ਹਨ । ਉਨ੍ਹਾਂ ਨੇ ਬਾਬਾ ਜੀ ਤੋਂ ਕੀ ਮੰਗਿਆ ਉਹ ਉਨ੍ਹਾਂ ਦੀ ਅਤੇ ਬਾਬਾ ਫਰੀਦ ਜੀ ਦੀ ਨਿੱਜੀ ਗੱਲ ਹੈ।