ਚੋਣ ਪ੍ਰਚਾਰ 'ਚ ਸਰਗਰਮ ਗੁਰਪ੍ਰੀਤ ਸਿੰਘ ਜੀਪੀ-ਕਿਹਾ 'ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ ਲੋਕ' - Gurpreet Singh GP election campaign - GURPREET SINGH GP ELECTION CAMPAIGN
🎬 Watch Now: Feature Video
Published : May 9, 2024, 1:17 PM IST
ਸ੍ਰੀ ਫਤਿਹਗੜ੍ਹ ਸਾਹਿਬ : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਜਿਲਾ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਥਾਂਵਾਂ 'ਤੇ ਚੋਣ ਪ੍ਰਚਾਰ ਕੀਤਾ ਗਿਆ। ਇਸੇ ਤਹਿਤ ਜੀਪੀ ਲੋਹਾ ਨਗਰ ਮੰਡੀ ਗੋਬਿੰਦਗੜ੍ਹ ਦੇ ਵਿੱਚ ਵੀ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਵਾਰਡ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਚੋਣ ਮੁਹਿੰਮ ਦੇ ਵਿੱਚ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਕਉਂਕਿ ਲੋਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਉੱਥੇ ਹੀ ਇਸ ਮੌਕੇ ਇਹ ਗੱਲਬਾਤ ਕਰਦੇ ਹੋਏ ਜੀਪੀ ਨੇ ਕਿਹਾ ਕਿ ਉਹ ਐਮਪੀ ਬਣਨ ਤੋਂ ਬਾਅਦ ਤਿੰਨ ਦਿਨ ਫਤਿਹਗੜ੍ਹ ਸਾਹਿਬ ਦਫਤਰ ਵਿੱਚ ਜਰੂਰ ਬੈਠਣਗੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦਾ ਹੱਲ ਕਰ ਸਕਣ। ਉਹਨਾਂ ਨੇ ਕਿਹਾ ਕਿ ਉਹ ਫਤਿਹਗੜ੍ਹ ਸਾਹਿਬ ਵਿਚ ਮੈਡੀਕਲ ਕਾਲਜ ਤੇ ਇਕ ਵੱਡਾ ਹਸਪਤਾਲ ਤੇ ਇੰਡਸਟ੍ਰੀ ਦੇ ਕੰਮ ਕੀਤਾ ਜਾਵੇਗਾ ਤਾਂ ਜੋ ਲੋਕਾਂ ਵਧੀਆਂ ਸਹੂਲਤਾਂ ਮਿਲ ਸਕਣ, ਉੱਥੇ ਹੀ ਉਮੀਦਵਾਰ ਜੀਪੀ ਨੇ ਦਲ ਬਦਲ ਕੇ ਦੂਸਰੀਆਂ ਪਾਰਟੀਆਂ ਵਿੱਚ ਆਉਣ ਦੇ ਸਵਾਲ 'ਤੇ ਇਹ ਕਿਹਾ ਕਿ ਉਹ ਵੀ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਹਨ ਕਿਉਂਕਿ ਕਾਂਗਰਸ ਦੇ ਵਿੱਚ ਡਿਸਿਪਲਿਨ ਦੀ ਘਾਟ ਹੈ। ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਸਕੂਨ ਮਿਲ ਰਿਹਾ ਹੈ।