ਜਲਾਲਾਬਾਦ 'ਚ ਹੋਈ ਸ਼ਰੇਆਮ ਗੁੰਡਾਗਰਦੀ, ਮੋਬਾਈਲ ਫੋਨ ਦੀ ਦੁਕਾਨ 'ਤੇ ਭੰਨ ਤੋੜ ਕਰਕੇ ਕੀਤਾ ਭਾਰੀ ਨੁਕਸਾਨ - goons attack on mobile shop - GOONS ATTACK ON MOBILE SHOP
🎬 Watch Now: Feature Video
Published : Aug 23, 2024, 1:42 PM IST
ਸ੍ਰੀ ਮੁਕਤਸਰ ਸਾਹਿਬ : ਸੂਬੇ 'ਚ ਵੱਧ ਰਹੀ ਗੁੰਡਾਗਰਦੀ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਇਸ ਦੀ ਤਾਜ਼ਾ ਤਸਵੀਰ ਦੇਖਣ ਨੂੰ ਮਿਲੀ ਹੈ, ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਦੇ ਬਾਹਮਣੀ ਬਜ਼ਾਰ ਵਿੱਚ, ਜਿੱਥੇ ਮੋਬਾਈਲਾਂ ਦੀ ਦੁਕਾਨ 'ਤੇ ਅਣਪਛਾਤੇ ਗੁੰਡਾ ਅਨਸਰਾਂ ਨੇ ਦਿਨ ਦਿਹਾੜੇ ਹਮਲਾ ਕਰਕੇ ਦੁਕਾਨ ਨੂੰ ਨੁਕਸਾਨ ਪਹੁੰਚਾਇਆ। ਇਸ ਮੌਕੇ ਜਿੱਥੇ ਮਹਿੰਗੇ ਮੋਬਾਈਲ ਅਤੇ ਦੁਕਾਨ ਤੋੜੀ ਉੱਥੇ ਹੀ ਦੁਕਾਨਦਾਰ ਦੇ ਸਿਰ ਵਿੱਚ ਵੀ ਹਥਿਆਰ ਨਾਲ ਸੱਟ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਪੂਰੀ ਵਾਰਦਾਤ ਦੀ ਲੋਕਾਂ ਵੱਲੋਂ ਇਸ ਦੀ ਵੀਡੀਓ ਵੀ ਬਣਾਈ ਗਈ ਹੈ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ। ਉਥੇ ਹੀ ਮੋਬਾਇਲਾਂ ਦੀ ਦੁਕਾਨ 'ਤੇ ਹੋਏ ਇਸ ਹਮਲੇ ਤੋਂ ਬਾਅਦ ਮੋਬਾਈਲ ਯੂਨੀਅਨ ਵੱਲੋਂ ਇਸ ਪੂਰੇ ਮਾਮਲੇ ਖਿਲਾਫ ਨੋਟਿਸ ਲਿਆ ਗਿਆ ਹੈ ਅਤੇ ਇਤਰਾਜ਼ ਜਾਹਿਰ ਕੀਤਾ ਜਿਸ ਤੋਂ ਬਾਅਦ ਜਲਾਲਾਬਾਦ ਥਾਣਾ ਸਿਟੀ ਦੇ ਐਸਐਚਓ ਡੀਐਸਪੀ ਜਤਿੰਦਰ ਪਾਲ ਸਿੰਘ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਮੌਕੇ 'ਤੇ ਪਹੁੰਚੇ। ਇਸ ਦੌਰਾਨ ਵਿਧਾਇਕ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਜਲਦ ਤੋਂ ਜਲਦ ਰੋਕੀਆਂ ਮੁਤਾਬਿਕ ਕੀਤਾ ਜਾਵੇ ਅਤੇ ਇਲਾਕੇ ਵਿੱਚ ਮਿਸਾਲ ਕਾਇਮ ਕੀਤੀ ਜਾਵੇ ਕਿ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।