ਸੰਗਰੂਰ ਦੇ ਪਿੰਡ ਬੱਲਮਗੜ੍ਹ ਵਿੱਚ ਕੁੜੀ ਦੀ ਸ਼ੱਕੀ ਹਲਾਤਾਂ ਅੰਦਰ ਮੌਤ, ਪਰਿਵਾਰਕ ਮੈਂਬਰਾਂ ਉੱਤੇ ਲੱਗੇ ਗੰਭੀਰ ਇਲਜ਼ਾਮ - ਪਰਿਵਾਰਕ ਮੈਂਬਰਾਂ ਉੱਤੇ ਇਲਜ਼ਾਮ
🎬 Watch Now: Feature Video
Published : Mar 6, 2024, 6:51 PM IST
ਸੰਗਰੂਰ ਦੇ ਪਿੰਡ ਬੱਲਮਗੜ੍ਹ ਵਿੱਚ ਇੱਕ ਕੁੜੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋਈ ਤਾਂ ਪਿੰਡ ਵਾਸੀਆਂ ਨੇ ਇਸ ਮੌਤ ਲਈ ਕੁੜੀ ਦੀ ਮਾਂ ਅਤੇ ਉਨ੍ਹਾਂ ਦੇ ਜਵਾਈ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੜੀ ਦੀ ਮਤਰੇਈ ਮਾਂ ਅਤੇ ਉਨ੍ਹਾਂ ਦਾ ਜਵਾਈ ਮ੍ਰਿਤਕਾ ਨੂੰ ਪਰੇਸ਼ਾਨ ਕਰਦੇ ਸਨ ਅਤੇ ਹੁਣ ਕੁੜੀ ਨੂੰ ਮਰਨ ਲਈ ਵੀ ਇਨ੍ਹਾਂ ਨੇ ਮਜਬੂਰ ਕੀਤਾ। ਪਰਚਾ ਦਰ ਕਰਵਾਉਣ ਲਈ ਲੋਕਾਂ ਨੇ ਮ੍ਰਿਤਕ ਦੇਹ ਥਾਣੇ ਅੱਗੇ ਰੱਖ ਕੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਮੰਗ ਮੁਤਾਬਿਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।