ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ 'ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਹੋਇਆ ਸੁਆਹ - Fire broke out Garhshankar school - FIRE BROKE OUT GARHSHANKAR SCHOOL
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/25-05-2024/640-480-21555229-thumbnail-16x9-ljf.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : May 25, 2024, 1:28 PM IST
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ ਵਿੱਖੇ ਅੱਗ ਲੰਗਣ ਦੇ ਨਾਲ ਮਿਡ ਡੇ ਮਿਲ ਦੇ ਕਮਰਿਆਂ ਵਿੱਚ ਪਿਆ ਸਾਮਾਨ ਸੜਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਹੰਸ ਰਾਜ ਆਰੀਆ ਹਾਈ ਸਕੂਲ ਦੇ ਵਿੱਚ ਅੱਗ ਲੰਗਣ ਦੇ ਨਾਲ ਧੂਆਂ ਵਾਹਰ ਨਿਕਲਦਾ ਹੋਇਆ ਦਿਖਾਈ ਦਿੱਤਾ ਤਾਂ ਦੁਕਾਨਦਾਰਾਂ ਅਤੇ ਸਕੂਲ ਦੇ ਸਟਾਫ ਵੱਲੋਂ ਫਾਇਰ ਬ੍ਰਿਗੇਡ ਨੂੰ ਸੁਚਿਤ ਕੀਤਾ ਗਿਆ। ਇਹ ਅੱਗ ਸਕੂਲ ਦੇ ਇੱਕ ਪਾਸੇ ਬਣੇ ਹੋਏ ਕਮਰੇ, ਜਿਨ੍ਹਾਂ ਦੇ ਵਿੱਚ ਮਿਡ ਡੇ ਮਿਲ ਤਿਆਰ ਕਰਨ ਲਈ ਪਿਆ ਬਾਲਣ ਅਤੇ ਹੋਰ ਸਾਮਾਨ ਪਿਆ ਸੀ, ਜੋ ਕਿ ਸੜਕੇ ਸੁਆਹ ਹੋ ਗਿਆ। ਦੁਕਾਨਦਾਰਾਂ ਦੇ ਸਹਿਯੋਗ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਤਕਰੀਬਨ 2 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ।