ਗੜ੍ਹਸ਼ੰਕਰ ਚੰਡੀਗੜ੍ਹ ਮੁੱਖ ਹਾਈਵੇਅ ਬਣਿਆ ਹਾਦਸਿਆਂ ਦਾ ਗੜ੍ਹ, ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਦਾ ਦਿਖਾਇਆ ਅਸਲ ਸੱਚ - HOSHIARPUR ROAD DAMAGE
🎬 Watch Now: Feature Video
Published : Jul 15, 2024, 1:01 PM IST
ਹੁਸ਼ਿਆਰਪੁਰ: ਗੜ੍ਹਸ਼ੰਕਰ ਚੰਡੀਗੜ੍ਹ ਮੁੱਖ ਹਾਈਵੇਅ 'ਤੇ ਸੜਕ ਦੇ ਵਿੱਚਕਾਰ ਡੀਵਾਈਡਰ ਟੁੱਟੇ ਹੋਣ ਕਾਰਨ ਅਤੇ ਲਾਈਟਾਂ ਖਰਾਬ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਜਿਸ ਨੂੰ ਲੈਕੇ ਕੰਢੀ ਸੰਗਰਸ਼ ਕਮੇਟੀ ਵੱਲੋਂ ਉਕਤ ਥਾਂ 'ਤੇ ਪਹੁੰਚ ਕੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਸਮੱਸਿਆ ਦਾ ਹੱਲ ਨਾਂ ਕੀਤਾ ਗਿਆ ਤਾਂ ਉਹ ਇਸ ਮਸਲੇ ਨੂੰ ਲੈਕੇ ਕੜਾ ਸੰਘਰਸ਼ ਕਰਨਗੇ। ਇਸ ਮੌਕੇ ਕੰਢੀ ਸੰਗਰਸ਼ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ ਅਤੇ ਅਵਤਾਰ ਸਿੰਘ ਸਾਬਕਾ ਸਰਪੰਚ ਨੇ ਕਿਹਾ ਕਿ ਗੜ੍ਹਸ਼ੰਕਰ ਚੰਡੀਗੜ੍ਹ ਰੋਡ਼ 'ਤੇ ਟੁੱਟੇ ਹੋਏ ਡੀਵਾਈਡਰ ਅਤੇ ਲਾਈਟਾਂ ਖਰਾਬ ਹੋਣ ਕਾਰਨ ਹਰ ਰੋਜ਼ ਇਥੇ ਦਿਨ ਰਾਤ ਕਈ ਹਾਦਸੇ ਵਾਪਰ ਰਹੇ ਹਨ ਪਰ ਸਰਕਾਰ ਅਤੇ ਸਬੰਧਿਤ ਵਿਭਾਗ ਇਸ ਤੋਂ ਅਣਜਾਣ ਬਣੀ ਬੈਠਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਕਈ ਵਾੲਰ ਸੁਵਿਤ ਕੀਤਾ ਗਿਆ ਹੈ ਪਰ ਕੋਈ ਵੀ ਅਧਿਕਾਰੀ ਗੌਰ ਨਹੀਂ ਕਰ ਰਿਹਾ ਅਤੇ ਕਈ ਲੋਕ ਇਸ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਬੰਧਿਤ ਵਿਭਾਗ ਨੇ ਇਸ ਦੀ ਮੁਰੰਮਤ ਅਤੇ ਲਾਈਟਾਂ ਚਾਲੂ ਨਹੀਂ ਕੀਤੀਆਂ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨਗੇ।