ਇਕ ਗਰੀਬ ਔਰਤ ਦੇ ਘਰ ਨੂੰ ਲੱਗੀ ਅੱਗ, ਬੇਘਰ ਹੋਏ ਮਾਂ-ਪੁੱਤ - ਘਰ ਨੂੰ ਲੱਗੀ ਅੱਗ
🎬 Watch Now: Feature Video
Published : Feb 2, 2024, 5:19 PM IST
ਅੰਮ੍ਰਿਤਸਰ ਦੇ ਇਲਾਕਾ ਮੋਹਕਮਪੁਰਾ ਵਿੱਚ ਇੱਕ ਘਰ 'ਚ ਅੱਗ ਲੱਗਣ ਦੇ ਕਾਰਨ ਹੜਕੰਪ ਮਚ ਗਿਆ। ਉੱਥੇ ਹੀ ਲੋਕਾਂ ਵੱਲੋਂ ਮੌਕੇ ਉੱਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਘਰ ਵਿੱਚ ਪਿਆ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ ਇੱਕ ਔਰਤ ਆਪਣੇ ਲੜਕੇ ਨਾਲ ਰਹਿੰਦੀ ਹੈ। ਔਰਤ ਲੋਕਾਂ ਦੇ ਘਰਾਂ ਵਿੱਚ ਕੰਮ ਕਾਜ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਘਰ ਵਿੱਚ ਪਿਆ ਸਾਮਾਨ ਗਿਆ। ਮੌਕੇ ਉੱਤੇ ਪਹੁੰਚੇ ਆਪ ਆਗੂ ਨੇ ਕਿਹਾ ਸਰਕਾਰ ਵਲੋਂ ਬਣਦੀ ਮਦਦ ਕੀਤੀ ਜਾਵੇਗੀ।