ਗੰਦਾ ਪਾਣੀ ਘਰਾਂ ਤੱਕ ਕਰ ਰਿਹਾ ਮਾਰ, ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਲਗਾਇਆ ਧਰਨਾ - Water drainage problem - WATER DRAINAGE PROBLEM
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/14-07-2024/640-480-21947513-thumbnail-16x9-g.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jul 14, 2024, 2:04 PM IST
ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਵਾਸੀਆਂ ਨੇ ਅੱਜ ਮੁੱਖ ਮਾਰਗ ਜਾਮ ਕਰਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਰੁੱਧ ਧਰਨਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆ ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਪਾਸੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਲੰਮੇ ਸਮੇਂ ਤੋੰ ਹੈ। ਉਹ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਅਪੀਲ ਕਰ ਚੁੱਕੇ ਹਨ ਪਰ ਹਾਲਤ ਉਸੇ ਤਰ੍ਹਾਂ ਹੀ ਹੈ। ਮੁਹੱਲਾ ਵਾਸੀਆਂ ਅਨੁਸਾਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਘਰਾਂ ਤੱਕ ਮਾਰ ਕਰ ਰਿਹਾ ਹੈ। ਵਿਭਾਗ ਇਸ ਦਾ ਪੱਕਾ ਹੱਲ ਕਰਨ ਦੀ ਬਜਾਏ ਇੱਕ ਵਾਰ ਮੋਟਰ ਲਗਾ ਕੇ ਪਾਣੀ ਦੀ ਨਿਕਾਸੀ ਕਰ ਜਾਂਦਾ ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਧਰਨੇ 'ਚ ਵਾਰਡ ਦੇ ਕੌਂਸਲਰ ਵੀ ਖੁਦ ਲੋਕਾਂ ਨਾਲ ਨਾਅਰੇਬਾਜੀ ਕਰਦੇ ਨਜਰ ਆਏ।