ਮਲੋਟ 'ਚ ਟੱਰਕ ਆਪਰੇਟਰਾਂ ਤੋਂ ਵਾਧੂ ਟੋਲ ਵਸੂਲਣ 'ਤੇ ਓਪਰੇਟਰਾਂ ਨੇ ਪ੍ਰਗਟਾਇਆ ਗੁੱਸਾ, ਨੈਸ਼ਨਲ ਹਾਈਵੇਅ ਕੀਤਾ ਜਾਮ - truck operators blocked highway - TRUCK OPERATORS BLOCKED HIGHWAY
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/28-04-2024/640-480-21335354-244-21335354-1714292535219.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Apr 28, 2024, 1:58 PM IST
ਸ੍ਰੀ ਮੁਕਤਸਰ ਸਾਹਿਬ: ਟੋਲ ਪਲਾਜ਼ਿਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਵਾਧੂ ਵਸੂਲੀ ਕਾਰਨ ਟਰੱਕ ਡਰਾਈਵਰ ਗੁੱਸੇ ਵਿੱਚ ਹਨ। ਇਸ ਤਹਿਤ ਉਹਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇਅ ਨੰਬਰ 9 ਮਲੋਟ ਤੋਂ ਡੱਬ ਵਾਲੀ 'ਤੇ ਪੈਂਦੇ ਅੱਵਲ ਖਰਾਣਾ ਟੋਲ ਪਲਾਜੇ 'ਤੇ ਸਵੇਰ ਤੋਂ ਹੀ ਜਾਮ ਲਾ ਦਿੱਤਾ ਗਿਆ। ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਮਹੂਆਣਾ ਪਿੰਡ ਟੋਲ ਪਲਾਜੇ ਤੋਂ ਮਾਤਰ ਇੱਕ ਕਿਲੋਮੀਟਰ 'ਤੇ ਹੈ ਅਤੇ ਦਾਣਾ ਮੰਡੀਆਂ ਵਿੱਚੋਂ ਕਣਕ ਦੀ ਢੁਆਈ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਟਰੱਕਾਂ ਦੇ ਦਿਨ 'ਚ ਕਈ ਵਾਰ ਚੱਕਰ ਲੱਗਦੇ ਹਨ। ਜਿਸ ਕਾਰਨ ਉਹਨਾਂ ਨੁੰ ਵਾਰ-ਵਾਰ ਟੋਲ ਫੀਸ ਦੇਣੀ ਪੈ ਰਹੀ ਹੈ। ਟਰੱਕ ਆਪਰੇਟਰਾਂ ਨੇ ਕਿਹਾ ਕਿ ਟੋਲ ਪਲਾਜਾ ਕਰਮਚਾਰੀ ਟੋਲ ਲੈਣ ਤੋਂ ਬਾਅਦ ਵੀ ਟਰੱਕਾਂ ਵਾਲਿਆਂ ਨਾਲ ਬਦਸਲੂਕੀ ਕਰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਲੋਕਲ ਗੱਡੀਆਂ ਨੂੰ ਟੋਲ ਫਰੀ ਕੀਤਾ ਜਾਏ। ਦੂਜੇ ਪਾਸੇ ਟੋਲ 'ਤੇ ਕੰਮ ਕਰਨ ਵਾਲਿਆਂ ਨੇ ਆਖਿਆ ਕਿ ਸਾਨੂੰ ਪ੍ਰਸ਼ਾਸਨ ਦੁਆਰਾ ਕੋਈ ਲਿਖਤੀ ਨਹੀਂ ਦਿੱਤਾ ਗਿਆ। ਜਦੋਂ ਸਾਡੇ ਕੋਲ ਪ੍ਰਸ਼ਾਸਨ ਤੋਂ ਕੋਈ ਲਿਖਤੀ ਦਸਤਾਵੇਜ ਆ ਜਾਵੇਗਾ ਤਾਂ ਅਸੀਂ ਟੋਲ ਫਰੀ ਕਰ ਦੇਵਾਂਗੇ। ਅਸੀਂ ਵੀ ਅੱਗੇ ਮਾਲਕਾਂ ਨੂੰ ਜਵਾਬ ਦੇਣਾ ਹੂੰਦਾ ਹੈ, ਜਦ ਤੱਕ ਸਾਡੇ ਕੋਲ ਕੋਈ ਹੁਕਮ ਨਹੀਂ ਆਉਂਦਾ ਅਸੀਂ ਮਨਮਾਨੀ ਨਹੀਂ ਕਰ ਸਕਦੇ।