ਫਰਦੀਕੋਟ 'ਚ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ਾ ਵੇਚਦੇ ਚਾਰ ਲੋਕ ਗ੍ਰਿਫਤਾਰ, ਪੁਲਿਸ ਰੇਡ 'ਚ ਹੋਏ ਵੱਡੇ ਖੁਲਾਸੇ - de addiction center in Fardikot - DE ADDICTION CENTER IN FARDIKOT
🎬 Watch Now: Feature Video
Published : Mar 31, 2024, 11:34 AM IST
ਫਰੀਦਕੋਟ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੇ ਇੱਕ ਨਿੱਜੀ ਨਸ਼ਾ ਛੁਡਾਉ ਕੇਂਦਰ 'ਤੇ ਰੇਡ ਕਰਕੇ ਪੁਲਿਸ ਵੱਲੋਂ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਨਸ਼ੀਲੀ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਜਿਸ ਨੂੰ ਲੈਕੇ ਪੁਲਿਸ ਵੱਲੋਂ NDPS ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਨਿੱਜੀ ਨਸ਼ਾ ਛੁਡਾਉ ਕੇਂਦਰ ਦੇ ਬਾਹਰ ਅਕਸਰ ਹੀ ਗਲਤ ਅਨਸਰਾਂ ਦੀ ਭੀੜ ਲੱਗੀ ਰਹਿੰਦੀ ਹੈ, ਜਿਥੇ ਨਸ਼ਾ ਵਿਕਦਾ ਹੈ ਜਿਸ ਸਬੰਧੀ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਜਿਨ੍ਹਾਂ 'ਚ ਹਸਪਤਾਲ ਦਾ ਸੁਰੱਖਿਆ ਕਰਮਚਾਰੀ ਵੀ ਸ਼ਾਮਿਲ ਹੈ। ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਣ ਨਸ਼ੀਲੀ ਗੋਲੀਆਂ ਵੀ ਬ੍ਰਾਮਦ ਕੀਤੀਆਂ ਗਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕ ਨਸ਼ਾ ਕਰਨ ਵਾਲਿਆਂ ਨੂੰ ਮਹਿੰਗੇ ਭਾਅ 'ਚ ਨਸ਼ੀਲੀਆਂ ਗੋਲੀਆਂ ਵੇਚੀਆਂ ਜਾਂਦੀਆਂ ਸਨ।ਇਸ ਨਾਲ ਉਹ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ ਤਾਂ ਕਰ ਹੀ ਰਹੇ ਸਨ ਨਾਲ ਹੀ ਉਨ੍ਹਾਂ ਦੀ ਲੁੱਟ ਕਰ ਰਹੇ ਸਨ,ਡੀਐਸ ਪੀ ਨੇ ਦੱਸਿਆ ਕਿ ਇਸ ਨਸ਼ਾ ਛੁਡਾਉ ਕੇਂਦਰ ਨੂੰ ਫਿਰੋਜ਼ਪੁਰ ਦਾ ਨਵਦੀਪ ਨਾਮਕ ਵਿਅਕਤੀ ਚਲਾ ਰਿਹਾ ਹੈ ਜਿਸਨੇ ਅੱਗੇ ਇਕ ਡਾਕਟਰ ਨੂੰ ਸੌਂਪਿਆ ਹੋਇਆ ਹੈ ਜਿਸ ਦੇ ਲਾਇਸੈਂਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।