ਸ੍ਰੀ ਮੁਕਤਸਰ ਸਾਹਿਬ 'ਚ 4 ਘੰਟੇ ਲਈ ਕੀਤਾ ਗਿਆ ਚੱਕਾ ਜਾਮ, ਕਿਸਾਨ, ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਸਮਰਥਨ - Sri Muktsar Sahib
🎬 Watch Now: Feature Video
Published : Feb 16, 2024, 3:48 PM IST
ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਅਸਰ ਪੂਰੀ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਜ਼ਰ ਆਇਆ। ਇਸ ਤਹਿਤ ਜਿੱਥੇ ਬਜ਼ਾਰ ਬੰਦ ਨਜ਼ਰ ਆਏ ਕਿਉਂਕਿ ਵਪਾਰ ਮੰਡਲ ਨੇ ਇਸ ਬੰਦ ਦੇ ਸੱਦੇ ਦੀ ਹਮਾਇਤ ਕਰ ਦਿੱਤੀ ਸੀ। ਉੱਥੇ ਹੀ ਬੰਦ ਦੇ ਸੱਦੇ ਦੇ ਨਾਲ ਹੀ 4 ਘੰਟੇ ਦੇ ਚੱਕਾ ਜਾਮ ਦੇ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ -ਕੋਟਕਪੂਰਾ ਮੁੱਖ ਮਾਰਗ ਉੱਤੇ ਚੱਕਾ ਜਾਮ ਕੀਤਾ ਗਿਆ। ਪਿੰਡ ਉਦੇਕਰਨ ਕੋਲ ਕੀਤੇ ਗਏ ਇਸ ਚੱਕਾ ਜਾਮ ਵਿੱਚ ਵੱਡੀ ਗਿਣਤੀ ਅੰਦਰ ਕਿਸਾਨ,ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆ ਵੱਖ-ਵੱਖ ਵਰਗਾਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜਿਸ ਤਰ੍ਹਾਂ ਦੀਆਂ ਨੀਤੀਆਂ ਬਣਾ ਰਹੀ ਹੈੈ ਉਹ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਹਨ ਅਤੇ ਇਸ ਨਾਲ ਹਰ ਵਰਗ ਦਾ ਹੀ ਨੁਕਸਾਨ ਹੋਣਾ ਹੈ। ਇਸ ਲਈ ਹਰ ਵਰਗ ਇਸ ਬੰਦ ਵਿਚ ਸਾਥ ਦੇ ਰਿਹਾ ਹੈ।