ਸ੍ਰੀ ਮੁਕਤਸਰ ਸਾਹਿਬ ਵਿੱਚ ਤੜਕਸਾਰ ਕਾਸੋ ਆਪ੍ਰੇਸ਼ਨ, ਨਸ਼ਾ ਵੇਚਣ ਵਾਲਿਆਂ 'ਤੇ ਕੀਤੀ ਕਾਰਵਾਈ - CASO Operation - CASO OPERATION
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/02-05-2024/640-480-21367638-thumbnail-16x9-mkt.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : May 2, 2024, 1:42 PM IST
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਵੇਰੇ ਕਾਸੋ ਆਪ੍ਰੇਸ਼ਨ (CASO-Cordan and search operation) ਤਹਿਤ ਸਰਚ ਅਭਿਆਨ ਚਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਐਸ ਪੀ ਡੀ ਨੇ ਦੱਸਿਆ ਕਿ ਫ਼ਰੀਦਕੋਟ ਰੇਂਜ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਮੁਹਿੰਮ ਵਿੱਡੀ ਗਈ ਹੈ ਜਿਸ ਤਹਿਤ ਨਾਕਾਬੰਦੀ ਕਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀ ਪੁਰਸ਼ਾਂ ਦੇ ਟਿਕਾਣਿਆਂ ਉੱਤੇ ਸਰਚ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ, ਐਸ.ਐਸ.ਪੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਮਨਮੀਤ ਸਿੰਘ ਢਿੱਲੋ ਐਸ.ਪੀ (ਡੀ) ਦੀ ਨਿਗਰਾਨੀ ਹੇਠ 70 ਦੇ ਕਰੀਬ ਪੁਲਿਸ ਮੁਲਾਜ਼ਮਾ ਵੱਲੋਂ ਕ੍ਰਿਮੀਨਲ ਵਿਅਕਤੀ ਜਿਨ੍ਹਾਂ ਉੱਤੇ ਪਹਿਲਾਂ ਪਰਚੇ ਦਰਜ ਹਨ, ਉਨਾਂ ਦੇ ਘਰਾਂ ਵਿੱਚ ਕਾਸੋ ਆਪਰੇਸ਼ਨ ਤਹਿਤ ਸਰਚ ਅਭਿਆਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਾ ਕਿਸੇ ਕੀਮਤ ਉੱਤੇ ਨਹੀਂ ਬਖਸ਼ਿਆਂ ਜਾਵੇਗਾ।