ਗੜ੍ਹਸ਼ੰਕਰ-ਚੰਡੀਗੜ੍ਹ ਰੋਡ 'ਤੇ ਡਿਵਾਈਡਰ ਨਾਲ ਟਕਰਾਈ ਕਾਰ, ਉੱਡੇ ਪਰਖੱਚੇ - car destroyed after accident

By ETV Bharat Punjabi Team

Published : Jul 12, 2024, 3:25 PM IST

thumbnail
ਸਥਾਨਕਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ (etv bharat punjab (ਹੁਸ਼ਿਆਰਪੁਰ ਰਿਪੋਟਰ))

ਗੜ੍ਹਸ਼ੰਕਰ-ਚੰਡੀਗੜ੍ਹ ਰੋਡ਼ ਉੱਤੇ ਬੀਤੀ ਰਾਤ ਇੱਕ ਗੱਡੀ ਡਿਵਾਈਡਰ ਨਾਲ ਟਕਰਾਉਣ ਉਪਰੰਤ ਪਲਟ ਗਈ। ਜਿਸ ਕਾਰਨ ਕਾਰ ਪੂਰੀ ਤਰ੍ਹਾਂ ਖਤਮ ਹੋ ਗਈ। ਕਾਰ ਸਵਾਰ ਚੰਡੀਗੜ੍ਹ  ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਉਕਤ ਸਥਾਨ ਉੱਤੇ ਪਹੁੰਚਣ ਦੌਰਾਨ ਸੜਕ ਵਿਚਕਾਰ ਡਿਵਾਈਡਰ ਦੇ ਟੁੱਟੇ ਹੋਣ ਕਾਰਨ ਅਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਤੋਂ ਬਾਅਦ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਹਾਦਸੇ ਦੌਰਾਨ ਰਾਹਤ ਵਾਲੀ ਖਬਰ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਸੜਕ ਦੇ ਵਿੱਚਕਾਰ ਬਣੇ ਡਿਵਾਈਡਰ ਦੀ ਮੁਰੰਮਤ ਅਤੇ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.