ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸ਼ੱਕੀ ਡਰੋਨ ਸਣੇ ਬਰਾਮਦ ਕੀਤੀ 500 ਗ੍ਰਾਮ ਹੈਰੋਇਨ - Heroin and drone recovered - HEROIN AND DRONE RECOVERED
🎬 Watch Now: Feature Video
Published : Jun 14, 2024, 11:01 AM IST
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾਰੀ ਕੰਬੋਕੇ ਵਿਖੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਡਰੋਨ ਸਮੇਤ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਰਨ ਤਾਰਨ ਵਿਖੇ ਤਲਾਸ਼ੀ ਅਭਿਆਨ ਦੌਰਾਨ ਹੈਰੋਇਨ ਅਤੇ ਡਰੋਨ ਮਿਲ ਰਹੇ ਹਨ। ਪੁਲਿਸ ਨੇ ਦੱਸਿਆ ਕਿ ਇਹ ਸਾਰੀਆਂ ਵਸਤਾਂ ਪਿੰਡ ਦੇ ਵਿਖੇ ਸਰਵਣ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਾੜੀ ਕੰਬੋਕੇ ਦੇ ਖੇਤਾਂ ਵਿਚ ਬਰਾਮਦਗੀ ਹੋਈ ਹੈ। ਉਹਨਾਂ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ ਹੈ। ਨਾਲ ਹੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਹੀ ਕਾਫੀ ਮਾਤਰਾ ਵਿਚ ਹੈਰੋਇਨ ਫੜ੍ਹੀ ਗਈ ਸੀ ਅਤੇ ਨਾਲ ਹੀ ਡਰੋਨ ਵੀ ਮਿਲੇ ਸਨ ਜਿੰਨਾ ਵਾਰੇ ਅਜੇ ਤਫਤੀਸ਼ ਜਾਰੀ ਹੈ ਕਿ ਇਹ ਕਦੋਂ ਚਾਲੂ ਕਰਕੇ ਬਾਰਡਰ ਉੱਤੇ ਸੁੱਟੇ ਗਏ ਅਤੇ ਇਹਨਾਂ ਪਿਛਲੇ ਕਿਹੜੇ ਅਨਸਰ ਸ਼ਾਮਿਲ ਹਨ। ਦੱਸਣਯੋਗ ਹੈ ਕਿ ਲਗਾਤਾਰ ਪਾਕਿਸਤਾਨ ਵੱਲੋਂ ਭਾਰਤ ਵਿੱਚ ਨਸ਼ੇ ਦੀ ਤਸਕਰੀ ਕਰਨ ਲਈ ਵੱਖ ਵੱਖ ਹਥਕੰਡੇ ਅਪਣਾਏ ਜਾ ਰਹੇ ਹਨ ਪਰ ਪੁਲਿਸ ਵੱਲੋਂ ਉਨੀਂ ਹੀ ਮਿਹਨਤ ਨਾਲ ਇਹਨਾਂ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਵੀ ਕੀਤਾ ਜਾ ਰਿਹਾ ਹੈ।