ਭੇਤਭਰੇ ਹਾਲਤ ਵਿੱਚ ਮਿਲੀ ਮਾਸੂਮ ਬੱਚੇ ਦੀ ਲਾਸ਼, ਪਿੰਡ 'ਚ ਸੋਗ ਦੀ ਲਹਿਰ - innocent child body found - INNOCENT CHILD BODY FOUND
🎬 Watch Now: Feature Video


Published : Jul 4, 2024, 7:59 PM IST
ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਲੁਹਾਰਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਸੱਤ ਸਾਲਾ ਲੜਕੇ ਦੀ ਲਾਸ਼ ਪਿੰਡ ਵਿੱਚੋਂ ਭੇਦ ਭਰੀ ਹਾਲਤ ਵਿੱਚ ਮਿਲੀ। ਮ੍ਰਿਤਕ ਸੁਖਮਨ ਸਿੰਘ ਵਾਸੀ ਲੁਹਾਰਾ ਜੋ ਕਿ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਬਖਤਗੜ੍ਹ ਵਿਖੇ ਆਪਣੀ ਮਾਂ ਨਾਲ ਰਹਿੰਦਾ ਸੀ, ਪਰ ਉਸ ਦੀ ਲਾਸ਼ ਪਿੰਡ ਲੁਹਾਰਾ ਤੋਂ ਮਿਲਣ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ ਹਨ। ਇਸ ਸਬੰਧੀ ਪਿੰਡ ਲੁਹਾਰਾ ਦੇ ਹਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਜਦ ਉਹ ਸਵੇਰੇ ਆਪਣੇ ਖੇਤ ਫਸਲ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਤਾਂ ਉਸ ਨੇ ਬੱਚੇ ਦੀ ਲਾਸ਼ ਭੇਦਭਰੇ ਹਾਲਾਤ ਵਿੱਚ ਦੇਖੀ। ਜਿਸ ਦੀ ਜਾਣਕਾਰੀ ਉਸ ਨੇ ਪਿੰਡ ਦੇ ਮਹੁਤਬਰਾਂ ਨੂੰ ਦਿੱਤੀ ਤੇ ਅੱਗੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੁਖਮਨ ਸਿੰਘ ਦੀ ਮਾਤਾ ਉਸ ਨੂੰ ਲੈਕੇ ਲੁਹਾਰੇ ਪਿੰਡ ਤੋਂ ਚਲੀ ਗਈ ਤੇ ਬਖਤਗੜ੍ਹ ਰਹਿਣ ਲੱਗੀ। ਉਧਰ ਪੁਲਿਸ ਦਾ ਕਹਿਣਾ ਕਿ ਬੱਚੇ ਦੀ ਪੋਸਟਮਾਰਟਮ ਰਿਪੋਰਟ ਤੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ, ਜਿਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੇ ਦੀ ਮਾਂ ਦੀ ਵੀ ਹਾਲੇ ਭਾਲ ਕੀਤੀ ਜਾ ਰਹੀ ਹੈ।