ਹਿੰਦੂ ਧਰਮ 'ਤੇ ਟਿੱਪਣੀ ਦਾ ਭੱਖਿਆ ਮੁੱਦਾ, ਅੰਮ੍ਰਿਤਸਰ 'ਚ ਭਗਵਾ ਸੈਨਾ ਆਗੂਆਂ ਨੇ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ - Rahul Gandhis effigy in Amritsar - RAHUL GANDHIS EFFIGY IN AMRITSAR
🎬 Watch Now: Feature Video
Published : Jul 8, 2024, 2:14 PM IST
ਅੰਮ੍ਰਿਤਸਰ ਵਿੱਚ ਭੰਗਵਾਂ ਸੈਨਾ ਤੇ ਹਿੰਦੂ ਸੰਗਠਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਹਾਥੀ ਗੇਟ ਤੋਂ ਲੈ ਕੇ ਹਾਲ ਗੇਟ ਤੱਕ ਰਾਹੁਲ ਗਾਂਧੀ ਦਾ ਪੁਤਲਾ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਫਿਰ ਹਾਲ ਗੇਟ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਭੰਗਵਾਂ ਸੈਨਾ ਦੇ ਨੇਤਾ ਪੰਕਜ ਦਵੇਸਰ ਅਤੇ ਸੰਤੋਖ ਗਿੱਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ। ਇਸ ਦਾ ਕਾਰਨ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਨੇ ਸਦਨ 'ਚ ਜੋ ਬਿਆਨ ਦਿੱਤਾ ਸੀ ਉਹ ਸਾਡੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਸੀ। ਉਨ੍ਹਾਂ ਰਾਹੁਲ 'ਤੇ ਆਪਣੀ ਭੜਾਸ ਕੱਢਦੇ ਆਖਿਆ ਕਿ ਰਾਹੁਲ ਅਕਸਰ ਰਾਮ ਮੰਦਿਰ ਦੇ ਖਿਲਾਫ ਅਤੇ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਹੈ। ਅਸੀਂ ਵਾਰ-ਵਾਰ ਰਾਹੁਲ ਦਾ ਵਿਰੋਧ ਕਰਦੇ ਹਾਂ ਪਰ ਉਹਨਾਂ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕਦੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਹਿੰਦੂ ਸ਼ਾਂਤੀ ਪਸੰਦ ਲੋਕ ਹਨ ਪਰ ਜੇਕਰ ਕੋਈ ਉਨ੍ਹਾਂ ਨੂੰ ਤੰਗ ਕਰੇਗਾ ਤਾਂ ਹਿੰਦੂ ਹਿੰਸਕ ਹੁੰਦਾ ਹੈ। ਹਿੰਦੂ ਚਾਹੁੰਦਾ ਹੈ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ, ਦੇਸ਼ ਤਰੱਕੀ ਕਰੇ। ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਜੋ ਲੁਧਿਆਣਾ ਦੇ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਵਿਅਕਤੀਆਂ ਵੱਲੋਂ ਸ਼ਿਵ ਸੈਨਾ ਦੇ ਆਗੂ 'ਤੇ ਹਮਲਾ ਨਿੰਦਣਯੋਗ ਹੈ।