ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 1.25 ਲੱਖ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਹੋਏ ਫਰਾਰ ! - Theft of 20 lakhs in Bathinda - THEFT OF 20 LAKHS IN BATHINDA

🎬 Watch Now: Feature Video

thumbnail

By ETV Bharat Punjabi Team

Published : Jun 11, 2024, 5:43 PM IST

Updated : Jun 11, 2024, 6:12 PM IST

ਬੀਤੀ ਰਾਤ ਚੋਰਾਂ ਨੇ ਬਠਿੰਡਾ ਦੇ ਪਰਸਰਾਮ ਨਗਰ ਆਲਮਪੁਰਾ ਬਸਤੀ ਮੇਨ ਰੋਡ 'ਤੇ ਸਥਿਤ ਸਿੰਗਲ ਐਂਟਰਪ੍ਰਾਈਜ਼ 'ਚੋਂ 54 ਮੋਬਾਈਲ ਫ਼ੋਨ, 6 ਐਲ.ਈ.ਡੀ., ਏ.ਸੀ., 60 ਪ੍ਰੈੱਸਾਂ ਅਤੇ 1.25 ਲੱਖ ਰੁਪਏ ਚੋਰੀ ਕਰ ਲਏ | ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਿੰਗਲਾ ਇੰਟਰਪ੍ਰਾਈਜ਼ ਦੇ ਮਾਲਿਕ ਪਵਨ ਕੁਮਾਰ ਨੇ ਦੱਸਿਆ ਕਿ ਤੜਕਸਾਰ ਉਸ ਨੂੰ ਦੁਕਾਨ 'ਚ ਚੋਰੀ ਸੰਬੰਧੀ ਫੋਨ ਆਇਆ। ਉਹਨਾਂ ਮੌਕੇ ਤੇ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਵਿੱਚੋਂ ਚੋਰਾਂ ਵੱਲੋਂ 18 ਤੋਂ 20 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਸੀ। ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ-ਵੱਖ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। 

Last Updated : Jun 11, 2024, 6:12 PM IST

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.