ਤਰਨ ਤਾਰਨ ਵਿਖੇ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਕਾਮਯਾਬੀ ਕੀਤੀ ਹਾਸਿਲ, ਮਾਰੂ ਹਥਿਆਰਾਂ ਤੋਂ ਇਲਾਵਾ ਡਰੋਨ ਅਤੇ ਹੈਰੋਇਨ ਕੀਤੇ ਬਰਾਮਦ, ਮੁਲਜ਼ਮ ਗ੍ਰਿਫ਼ਤਾਰ - Drones and heroin recovered - DRONES AND HEROIN RECOVERED
🎬 Watch Now: Feature Video
Published : Apr 24, 2024, 3:45 PM IST
ਤਰਨ ਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਭਾਰਤ ਪਾਕਿਸਤਾਨ ਦੇ ਸਰਹੱਦੀ ਇਲਾਕੇ ਖਾਲੜਾ ਵਿੱਚ ਡੀਐਸਪੀ ਪ੍ਰੀਤਇੰਦਰ ਸਿੰਘ ਪੁਲਿਸ ਪਾਰਟੀ ਨਾਲ ਸਰਹੱਦ ਨਜਦੀਕ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਰਾਤ ਸਮੇਂ 3 ਵਿਅਕਤੀ ਖੇਤਾਂ ਵਿੱਚ ਘੁੰਮਦੇ ਦਿਖਾਈ ਦਿੱਤੇ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਅਵਾਜ਼ ਮਾਰੀ ਤਾਂ 2 ਵਿਅਕਤੀ ਭੱਜ ਗਏ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਨਜ਼ਦੀਕ ਹੀ ਇੱਕ ਡਰੋਨ ਅਤੇ 3 ਕਿੱਲੋ ਦੇ ਕਰੀਬ ਹੈਰੋਇਨ ਬਰਾਮਦਮ ਕੀਤੀ। ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਨਜਾਇਜ਼ ਹਥਿਆਰ ਅਤੇ ਕਾਰਤੂਸਾਂ ਦੇ ਨਾਲ ਕਾਬੂ ਕੀਤਾ ਹੈ।