ਵਰਨਾ ਗੱਡੀ ਬੇਕਾਬੂ ਹੋ ਕੇ ਟਕਰਾਈ ਰੁੱਖ ਨਾਲ, 4 ਨੌਜਵਾਨਾ ਦੀ ਮੌਤ, ਇੱਕ ਜਖ਼ਮੀ - Varna vehicle collided with a tree - VARNA VEHICLE COLLIDED WITH A TREE
🎬 Watch Now: Feature Video
Published : Apr 26, 2024, 10:50 PM IST
ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਤੇਜ ਰਫ਼ਤਾਰ ਨਾਲ ਆ ਰਹੀ ਵਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਜਾ ਕੇ ਟਕਰਾਈ। ਰੁੱਖ ਕੋਲ ਟਰਾਂਸਫਾਰਮ ਵੀ ਸੀ। ਜਿਸਦੇ ਚੱਲਦਿਆਂ ਮੌਕੇ ਉੱਤੇ ਹੀ 4 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੰਜ ਨੌਜਵਾਨ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਵੱਲ ਜਾ ਰਹੇ ਸੀ। ਉਸ ਸਮੇਂ ਹਾਦਸੇ ਵਿੱਚ ਉਕਤ ਚਾਰ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਚਿੱਥੜੇ ਉੱਡ ਗਏ ਸਨ। ਜਦੋਂ ਹੀ ਪਤਾ ਲੱਗਿਆ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ ਅਤੇ ਕਾਰਵਾਈ ਆਰੰਭ ਦਿੱਤੀ।