ਆਂਗਣਵਾੜੀ ਵਰਕਰਾਂ ਦਾ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਫੁੱਟਿਆ ਗੁੱਸਾ - Anganwadi workers - ANGANWADI WORKERS
🎬 Watch Now: Feature Video


Published : Jul 26, 2024, 8:41 AM IST
ਮੋਗਾ ਜ਼ਿਲ੍ਹੇ ਦੀ ਆਂਗਣਵਾੜੀ ਯੂਨੀਅਨ ਦੀ ਮੀਤ ਪ੍ਰਧਾਨ ਅਮਰਜੀਤ ਕੌਰ ਸਾਫੂਵਾਲਾ ਨੇ ਕਿਹਾ ਜਦੋਂ ਸਰਕਾਰ ਇਹ ਬਣੀ ਸੀ ਉਦੋਂ ਤਾਂ ਕਿਹਾ ਸੀ ਕਿ ਧਰਨਿਆਂ ਦੀ ਕੋਈ ਲੋੜ ਨਹੀਂ ਪਊਗੀ ਪਰ ਹੁਣ ਤਾਂ ਸਾਰੇ ਹੀ ਮਹਿਕਮੇ ਸੜਕਾਂ 'ਤੇ ਆ ਗਏ। ਉਨ੍ਹਾਂ ਕਿਹਾ ਕਿ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀਆਂ ਤਨਖਾਹਾਂ ਦੁੱਗਣੀਆਂ ਕਰ ਦਿੱਤੀਆਂ ਜਾਣਗੀਆਂ। ਜਿਵੇਂ ਹੀ ਆਮ ਆਦਮੀ ਦੀ ਸਰਕਾਰ ਆਵੇਗੀ। ਪਰ, ਸਾਨੂੰ ਦੁੱਗਣੀਆਂ ਤਾਂ ਕੀ ਸਾਨੂੰ ਸਾਡੀਆਂ ਤਨਖਾਹਾਂ 10 ਮਹੀਨੇ ਤੱਕ ਨਹੀਂ ਮਿਲੀਆਂ। ਹਾਲਾਂਕਿ ਸਰਕਾਰ ਅਸੀਂ ਖੁਦ ਬਣਾਈ ਆ ਅਸੀਂ ਆਪ ਇਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ। ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੇਂਦਰੀ ਮੰਤਰੀ ਅੰਨਾ ਪੂਰਨਾ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ, ਕਿਹਾ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਵੀ ਇਸ ਸਬੰਧੀ ਕਈ ਵਾਰ ਧਰਨਾ ਦਿੱਤਾ, ਪਰ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ।