ਦੁਕਾਨਦਾਰ ਨੇ ਨਹੀਂ ਦਿੱਤਾ ਉਧਾਰ ਸਮਾਨ ਤਾਂ ਸ਼ਖ਼ਸ ਨੇ ਦੁਕਾਨਦਾਰ ਦੀ ਲੱਤ 'ਚ ਮਾਰੀ ਗੋਲ਼ੀ, ਹਮਲਾਵਰ ਹੋਇਆ ਫ਼ਰਾਰ - attacker shot a shopkeeper - ATTACKER SHOT A SHOPKEEPER
🎬 Watch Now: Feature Video
Published : Jun 26, 2024, 3:11 PM IST
ਫਿਰੋਜ਼ਪੁਰ ਵਿੱਚ ਇੱਕ ਦੁਕਾਨਦਾਰ ਤੋਂ ਅਕਸਰ ਗੰਨ ਪੁਆਇੰਟ ਉੱਤੇ ਉਧਾਰ ਮੰਗਣ ਵਾਲੇ ਸ਼ਖ਼ਸ ਨੂੰ ਜਦੋਂ ਦੁਕਾਨਦਾਰ ਨੇ ਏਸੀ ਦਾ ਕੋਈ ਸਮਾਨ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜਿਸ ਕਾਰਣ ਸ਼ਖ਼ਸ ਦੁਕਾਨਦਾਰ ਨਾਲ ਝਗੜ ਪਿਆ। ਇਸ ਤੋਂ ਬਾਅਦ ਸ਼ਖ਼ਸ ਨੇ ਆਪਣੇ ਲਾਈਸੰਸੀ ਰਿਵਾਲਰ ਨਾਲ ਦੁਕਾਨਦਾਰ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਜਖ਼ਮੀ ਦੁਕਾਨਦਾਰ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਵਾਰਦਾਤ ਮਗਰੋਂ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਮੁਤਾਬਿਕ ਉਧਾਰ ਨਾ ਦੇਣ ਨੂੰ ਲੈਕੇ ਇਹ ਵਾਰਦਾਤ ਹੋਈ ਹੈ। ਪੀੜਤ ਦੁਕਾਨਦਾਰ ਦੇ ਬਿਆਨਾਂ ਨੂੰ ਦਰਜ ਕਰਕੇ ਹਮਲਾਵਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਹੈ। ਪੁਲਿਸ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਅਤੇ ਉਸ ਦੀ ਭਾਲ ਜਾਰੀ ਹੈ।