ਅੰਮ੍ਰਿਤਸਰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਲੱਭਿਆ ਗੁਮਸ਼ੁਦਾ ਬੱਚਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਸੀ ਲਾਪਤਾ - police recoverd missing child
Published : May 19, 2024, 9:54 AM IST
ਅੰਮ੍ਰਿਤਸਰ ਵਿਖੇ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਬੱਚਾ ਲਾਪਤਾ ਹੋ ਗਿਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਬੱਚਾ ਲਾਪਤਾ ਹੋ ਜਾਣ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਫੌਰੀ ਤੌਰ 'ਤੇ ਕਾਰਵਾਈ ਕੀਤੀ ਗਈ ਅਤੇ ਤਿੰਨ ਦਿਨ ਦੇ ਅੰਦਰ ਹੀ ਅੱਠ ਸਾਲ ਦਾ ਬੱਚਾ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਆਪਣੇ ਗਵਾਂਢੀਆਂ ਨਾਲ ਜੰਮੂ ਤੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਇਆ ਸੀ, ਜਦੋਂ ਉਹ ਵਾਪਸ ਜਾਣ ਦੇ ਲਈ ਬੱਸ ਸਟੈਂਡ ਪਹੁੰਚੇ ਤਾਂ ਉਸੀ ਦੌਰਾਨ ਅੱਠ ਸਾਲ ਦਾ ਬੱਚਾ ਗੁੰਮ ਹੋ ਗਿਆ। ਜਦੋਂ ਇਹ ਮਾਮਲਾ ਅੰਮ੍ਰਿਤਸਰ ਪੁਲਿਸ ਦੇ ਧਿਆਨ 'ਚ ਆਇਆ ਤਾਂ ਉਸ ਤੋਂ ਬਾਅਦ ਲਗਾਤਾਰ ਅੰਮ੍ਰਿਤਸਰ ਦੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੀ ਜਾ ਰਹੀ ਸੀ। ਸੀਸੀ ਟੀਵੀ ਦੇ ਵਿੱਚ ਬੱਚੇ ਦੀ ਤਸਵੀਰ ਸਾਹਮਣੇ ਆ ਗਈ ਜਿਸ ਦੀ ਕੜੀ ਨਾਲ ਕੜੀ ਜੋੜ ਕੇ ਤਿੰਨ ਦਿਨਾਂ 'ਚ ਬੱਚਾ ਲੱਭ ਗਿਆ, ਤੇ ਉਸਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕੀ ਸੀਸੀਟੀਵੀ ਅਤੇ ਆਟੋ ਡਰਾਈਵਰ ਦੀ ਮਦਦ ਦੇ ਨਾਲ ਉਹਨਾਂ ਨੂੰ ਬੱਚਾ ਲੱਭਿਆ, ਉਨਾਂ ਨੇ ਕਿਹਾ ਕਿ ਬੱਚੇ ਦੀ ਤਸਵੀਰ ਆਟੋ ਡਰਾਈਵਰਾਂ ਨੂੰ ਦਿੱਤੀਆਂ ਗਈਆਂ ਸੀ ਤਾਂ ਕਿ ਉਹ ਵੀ ਉਹਨਾਂ ਦੀ ਮਦਦ ਕਰ ਸਕਣ।