thumbnail

By ETV Bharat Punjabi Team

Published : May 6, 2024, 3:57 PM IST

ETV Bharat / Videos

ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਦੇ ਹੱਕ 'ਚ ਨਿੱਤਰੀ ਅਦਾਕਾਰਾ ਸੋਨੀਆ ਮਾਨ,ਵੋਟ ਪਾਉਣ ਲਈ ਕੀਤੀ ਅਪੀਲ - independent candidate from Amritsar

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਸਰਗਰਮ ਹਨ ਅਤੇ ਉਥੇ ਹੀ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਇਸ ਵਿੱਚ ਫ਼ਿਲਮੀ ਸਿਤਾਰੇ ਵੀ ਉਹਨਾਂ ਦੇ ਨਾਲ ਜੁੜੇ ਹੋਏ ਹਨ। ਇਸ ਹੀ ਤਹਿਤ ਫਿਲਮੀ ਅਦਾਕਾਰ ਤੇ ਕਿਸਾਨ ਆਗੂ ਸੋਨੀਆ ਮਾਨ ਵੀ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਕਿਸਾਨ ਆਗੂ ਰੇਸ਼ਮ ਸਿੰਘ ਦੇ ਹੱਕ 'ਚ ਖੜ੍ਹੇ। ਇਸ ਮੌਕੇ ਸੋਨੀਆਂ ਮਾਨ ਨੇ ਕਿਹਾ ਕਿ ਰੇਸ਼ਮ ਸਿੰਘ ਪੂਰਾ ਇੱਕ ਸਾਲ ਸਾਡੇ ਨਾਲ ਟਿਕਰੀ ਬਾਰਡਰ ਦੇ ਉੱਤੇ ਵੀ ਰਹੇ ਨੇ ਤੇ ਭਾਵੇਂ ਹਰਿਆਣੇ ਦੀਆਂ ਪੰਚਾਇਤਾਂ ਹੋਣ ਜਾਂ ਰਾਜਸਥਾਨ ਦੀਆਂ ਹੋਣ ਜਾਂ ਯੂਪੀ ਦੀਆਂ ਹੋਣ ਸਾਰੇ ਕਿਤੇ ਹੀ ਇਹਨਾਂ ਨੇ ਸਾਥ ਦਿੱਤਾ। ਉਹਨਾਂ ਕਿਹਾ ਕਿ ਜਦੋਂ ਬਾਰਡਰ 'ਤੇ ਕਿਸਾਨਾਂ ਉੱਤੇ ਅੱਥਰੂ ਗੈਸ ਅਤੇ ਗੋਲਿਆਂ ਦੇ ਨਾਲ ਹਮਲਾ ਕਰਨ ਲਈ ਖੜ੍ਹੇ ਸਨ, ਉਦੋਂ ਵੀ ਰੇਸ਼ਮ ਸਿੰਘ ਮੇਰੇ ਨਾਲ ਸੀ। ਇਸ ਵਾਰੀ ਇਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਐਮਪੀ ਦੀ ਇਲੈਕਸ਼ਨ ਲੜੀ ਜਾਵੇ ਪਰ ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦੀ, ਇਸ ਲਈ ਅੱਜ ਰੇਸ਼ਨ ਸਿੰਘ ਨੂੰ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ 'ਤੇ ਸਮਰਥਨ ਦੇਣ ਆਈ ਹਾਂ। ਅੱਗੇ ਸੋਨੀਆਂ ਮਾਨ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਨਾਲ ਨਾਲ ਸਾਨੂੰ ਆਜ਼ਾਦ ਉਮੀਦਵਾਰ ਉੱਤੇ ਵੀ ਭਰੋਸਾ ਕਰਨਾ ਚਾਹੀਦਾ ਹੈ। ਰੇਸ਼ਮ ਸਿੰਘ ਨੂੰ ਵੋਟ ਕਰੋ ਅਤੇ ਚੋਣਾਂ ਜਿਤਾਓ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.