ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੰਦ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ 'ਚ ਜਾਂਚ - youth committed suicide in jail - YOUTH COMMITTED SUICIDE IN JAIL
🎬 Watch Now: Feature Video
Published : May 4, 2024, 9:51 AM IST
ਹੁਸ਼ਿਆਰਪੁਰ : ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ 25 ਸਾਲ ਦੇ ਸਚਿਨ ਕੁਮਾਰ ਪੁੱਤਰ ਰਾਮ ਸਿੰਘ ਮੂਲ ਰੂਪ ਤੋਂ ਰਹਿਣ ਵਾਲਾ ਯੂਪੀ ਦਾ ਸੀ ਅਤੇ 363,366 ਏ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਅੱਜ ਉਸ ਨੇ ਬੈਰਕ ਨੰਬਰ ਦੋ ਦੇ ਬਾਥਰੂਮ 'ਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਹਨਾਂ ਦੱਸਿਆ ਕਿ ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਜਦੋਂ ਉਹਨਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਫੌਰੀ ਤੌਰ 'ਤੇ ਮ੍ਰਿਤਕ ਨੂੰ ਹਸਪਤਾਲ ਲਿਆਉਂਦਾ ਗਿਆ ਜਿਥੇ ਉਸ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪਰਿਵਾਰ ਦੇ ਪਹੁੰਚਦੇ ਹੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੇਲ੍ਹ ਵਿੱਚ ਕਈ ਬੰਦੀਆਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਇਸ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਉੱਤੇ ਸਵਾਲ ਵੀ ਖੜ੍ਹੇ ਹੋ ਚੁਕੇ ਹਨ। ਕਿ ਅਖੀਰ ਕਮੀ ਕਿਥੇ ਰਹਿ ਜਾਂਦੀ ਹੈ। ਕਿ ਪੁਲਿਸ ਸੁਰੱਖਿਆ ਹੇਠ ਵੀ ਇਹ ਖੁਦਕੁਸ਼ੀਆਂ ਹੋ ਰਹੀਆਂ ਹਨ।