ਠੱਗੀ ਦਾ ਅਨੋਖਾ ਮਾਮਲਾ, ਵੱਖ-ਵੱਖ ਗਰੁੱਪ ਬਣਾ ਕੇ ਔਰਤਾਂ ਨੂੰ ਲਿਆ ਝਾਂਸੇ 'ਚ - Fraud of millions with women
🎬 Watch Now: Feature Video
ਕੋਟਕਪੂਰਾ ਵਿੱਚ ਠੱਗੀ ਮਾਰਨ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸਿਲਾਈ ਸੈਂਟਰ ਖੁਲਵਾਉਣ ਦੇ ਨਾਂ ਉੱਤੇ ਵੱਖ ਵੱਖ ਇਲਾਕਿਆਂ ਦੀਆਂ ਔਰਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਠੱਗੀ ਦੀ ਸ਼ਿਕਾਰ ਪੀੜਤ ਔਰਤਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕੁਝ ਔਰਤਾਂ ਨੇ ਸਾਨੂੰ ਝਾਂਸੇ ਵਿੱਚ ਲੈ ਕੇ ਕਿਹਾ ਕਿ ਤੁਹਾਨੂੰ ਸਿਲਾਈ ਸੈਂਟਰ ਖੁੱਲ੍ਹਵਾ ਕੇ ਦਿੱਤੇ ਜਾਣਗੇ ਜਿੱਥੇ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ। ਪਹਿਲਾਂ ਤੁਸੀਂ ਸਿਲਾਈ ਕਢਾਈ ਦਾ ਸਟਰੀਫਿਕੈਟ ਬਣਵਾਓ ਅਤੇ ਫਿਰ ਸਾਡੇ ਤੋਂ ਸਟਰੀਫਿਕੈਟ ਦੇ ਨਾਂ 'ਤੇ ਹਜ਼ਾਰਾਂ ਰੁਪਏ ਲਏ ਗਏ। ਫਿਰ ਉਨ੍ਹਾਂ ਨੇ ਸਿਲਾਈ ਸੈਂਟਰ ਖੁੱਲ੍ਹਵਾ ਕੇ ਬੱਚਿਆਂ ਤੋਂ ਰੁਪਏ ਇਕੱਠੇ ਕੀਤੇ। ਉਨ੍ਹਾਂ ਸਿਲਾਈ ਸੈਂਟਰ 'ਤੇ ਲੋਨ ਕਰਵਾਉਣ ਦੇ ਨਾਂ 'ਤੇ ਰੁਪਏ ਠੱਗੇ ਗਏ। ਲਗਭਗ ਸਾਰੀਆਂ ਔਰਤਾਂ ਨੂੰ ਮਿਲਾ ਡੇਢ ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਅਸੀਂ ਸਾਰੇ ਇਕੱਠੇ ਹੋ ਕੇ ਇਨਸਾਫ ਲੈਣ ਲਈ ਮੀਡੀਆ ਅੱਗੇ ਗੁਹਾਰ ਲਗਾਈ ਕਿ ਸਾਨੂੰ ਸਾਡੇ ਰੁਪਏ ਵਾਪਿਸ ਕੀਤੇ ਜਾਣ ਤਾਂ ਜੋ ਇਨਸਾਫ ਮਿਲ-ਮਿਲ ਸਕੇ।