ਕਪੂਰਥਲਾ 'ਚ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ - Murder of migrant worker - MURDER OF MIGRANT WORKER
🎬 Watch Now: Feature Video


Published : Jun 22, 2024, 5:41 PM IST
ਕਪੂਰਥਲਾ: ਬੀਤੀ ਦੇਰ ਰਾਤ ਕਪੂਰਥਲਾ ਦੇ ਥਾਣਾ ਢਿਲਵਾਂ ਅਧੀਨ ਆਉਦੇ ਪਿੰਡ ਚਕੋਕੀ ਮੰਡ ਵਿਖੇ ਡੇਰੇ 'ਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਡੀ.ਐਸ.ਪੀ. ਕਪੂਰਥਲਾ ਭਰਤ ਭੂਸ਼ਣ ਸੈਣੀ ਅਤੇ ਥਾਣਾ ਢਿਲਵਾ ਮੁੱਖੀ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਰਵਾਸੀ ਮਜ਼ਦੂਰ ਜਿਸਦੀ ਪਛਾਣ ਚੰਦਰ ਕਿਰਕਿਟਾ ਪੁੱਤਰ ਬੰਧਨ ਕਿਰਕਿਟਾ ਜ਼ਿਲ੍ਹਾ ਸ਼ਿਮਡਿਗਾ ਝਾਰਖੰਡ ਵਜੋਂ ਹੋਈ ਹੈ। ਉਹ ਪਿਛਲੇ ਤਕਰੀਬਨ 20 ਸਾਲ ਤੋਂ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ ਢਿਲਵਾਂ ਦੇ ਡੇਰੇ ਚਕੋਕੀ ਮੰਡ ਵਿਖੇ ਇਕੱਲਾ ਹੀ ਰਹਿ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਡੀ.ਐਸ.ਪੀ. ਭਰਤ ਭੂਸ਼ਣ ਸੈਣੀ ਨੇ ਦੱਸਿਆ ਇਸ ਘਟਨਾਕ੍ਰਮ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ।