ਇਤਿਹਾਸਿਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਵੱਡਾ ਹੰਗਾਮਾ, ਕਈ ਲੋਕ ਜ਼ਖ਼ਮੀ, ਸ਼੍ਰੋਮਣੀ ਕਮੇਟੀ ਤੇ ਉੱਠੇ ਸਵਾਲ - Dukhniwaran Sahib - DUKHNIWARAN SAHIB
🎬 Watch Now: Feature Video
Published : Apr 10, 2024, 4:23 PM IST
ਪਟਿਆਲਾ: ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਬਾਹਰ 2 ਦੁਕਾਨਦਾਰਾਂ ਵਿਚਾਲੇ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੁਕਾਨਦਾਰਾਂ ਵਿਚਾਲੇ ਹੋਈ ਲੜਾਈ ਕਰਕੇ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜਦੋਂ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਦੂਜੇ ਦੁਕਾਨਾਦਰ ਨੇ ਉਸ ‘ਤੇ ਇੱਟਾਂ, ਪੱਥਰਾਂ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਦੁਕਾਨਦਾਰ ਜ਼ਖ਼ਮੀ ਹੋ ਗਿਆ, ਇੰਨਾ ਹੀ ਨਹੀਂ ਉਸ ਦੀ ਦੁਕਾਨ ਦੀ ਭੰਨਤੋੜ ਵੀ ਕੀਤੀ ਅਤੇ ਸਾਰਾ ਸਮਾਨ ਖਿਲਾਰ ਦਿੱਤਾ। ਜਾਣਕਾਰੀ ਅਨੁਸਾਰ ਇਹ ਦੋ ਰਿਸ਼ਤੇਦਾਰ ਹਨ, ਜਿਨਾਂ ਚੋਂ ਇੱਕ ਦਾ ਨਾਮ ਅਜੀਤ ਪਾਲ ਅਤੇ ਦੂਜੇ ਦਾ ਨਾਮ ਗਗਨਦੀਪ ਹੈ, ਪੁਰਾਣੀ ਰੰਜਿਸ਼ ਕਾਰਨ ਦੋਵਾਂ ਦੀ ਲੜਾਈ ਹੋਈ ਹੈ।