ਹਥਿਆਰ ਲੈਕੇ ਘੁੰਮ ਰਹੇ ਸ਼ਰਾਰਤੀ ਅਨਸਰ ਪੁਲਿਸ ਨੇ ਕੀਤੇ ਕਾਬੂ, ਮੁਲਜ਼ਮਾਂ ਕੋਲੋਂ ਇੱਕ 32 ਬੋਰ ਰਿਵਾਲਵਰ ਅਤੇ 8 ਕਾਰਤੂਸ ਬਰਾਮਦ - 9 accused arrested - 9 ACCUSED ARRESTED
🎬 Watch Now: Feature Video
Published : Jun 25, 2024, 9:53 AM IST
ਅਜਨਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 9 ਨੌਜਵਾਨਾਂ ਨੂੰ ਤਿੰਨ 32 ਬੋਰ ਪਿਸਟਲ, ਇੱਕ 32 ਬੋਰ ਰਿਵਾਲਵਰ ਅਤੇ 8 ਕਾਬੂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਨੌਜਵਾਨ ਅਜਨਾਲਾ ਵਿੱਚ ਝਗੜਾ ਕਰਨ ਦੀ ਫਿਰਾਕ ਵਿੱਚ ਸਨ ਅਤੇ ਇਹਨਾਂ ਦੇ ਹੱਥਾਂ ਵਿੱਚ ਨਜਾਇਜ਼ ਅਸਲਾ ਦਾਤਰ ਡਾਂਗਾਂ ਅਤੇ ਸੋਟੇ ਸਨ, ਜਿਸ ਦੀ ਇਤਲਾਹ ਥਾਣਾ ਅਜਨਾਲਾ ਦੀ ਪੁਲਿਸ ਨੂੰ ਮਿਲਣ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਅਜਨਾਲਾ ਦੇ ਐਸ ਐਚ ਓ ਹਿਮਾਂਸ਼ੂ ਭਗਤ ਨੇ 9 ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਅਸਲਾ ਬਰਾਮਦ ਕੀਤਾ। ਪੁਲਿਸ ਇੰਸਪੈਕਟਰ ਨੇ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ।