ਸੁਲਤਾਨਪੁਰ ਲੋਧੀ ਰੋਡ 'ਤੇ ਨਿੱਜੀ ਹਸਪਤਾਲ ਵਿੱਚ ਸਾਢੇ 3 ਸਾਲ ਦੇ ਬੱਚੇ ਦੀ ਬਾਂਹ ਦੇ ਆਪਰੇਸ਼ਨ ਦੌਰਾਨ ਹੋਈ ਮੌਤ - private hospital on Sultanpur Lodhi
🎬 Watch Now: Feature Video
Published : Jun 15, 2024, 1:24 PM IST
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ 'ਤੇ ਨਿੱਜੀ ਹਸਪਤਾਲ ਵਿੱਚ ਸਾਢੇ 3 ਸਾਲ ਦੇ ਬੱਚੇ ਦੀ ਬਾਂਹ ਦੇ ਆਪਰੇਸ਼ਨ ਦੌਰਾਨ ਹੋਈ ਮੌਤ ਕਾਰਨ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰ ਅਤੁਲ ਸ਼ਰਮਾ ਉੱਤੇ ਲਾਪਰਵਾਰੀ ਦੇ ਇਲਜ਼ਾਮ ਲਗਾਏ ਹਨ। ਜਦੋਂ ਡਾਕਟਰ ਨਾਲ ਮੀਡੀਆ ਦੀ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜੇਕਰ ਡਾਕਟਰ ਦੀ ਗਲਤੀ ਨਿਕਲਦੀ ਹੈ ਤਾਂ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਬੱਚਾ ਬਿਲਕੁਲ ਠੀਕ ਸੀ ਪਰ ਸ਼ਾਮ 5 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਡਾਕਟਰਾਂ ਨੇ ਬੱਚੇ ਨੂੰ ਪਾਣੀ ਪਿਆਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।