ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ 6ਵੇਂ ਦਰਿਆ ਨੇ 20 ਸਾਲਾਂ ਨੌਜਵਾਨ ਦੀ ਲਈ ਜਾਨ - sixth river of drugs - SIXTH RIVER OF DRUGS
🎬 Watch Now: Feature Video


Published : Jul 29, 2024, 2:08 PM IST
ਅੰਮ੍ਰਿਤਸਰ: ਪੰਜਾਬ ਅੰਦਰ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੇ ਅਜਨਾਲਾ ਦੇ ਮੁਹੱਲਾ ਗੋਪਾਲ ਨਗਰ ਦੇ ਇੱਕ 20 ਸਾਲਾਂ ਨੌਜਵਾਨ ਮ੍ਰਿਤਕ ਰਣਜੀਤ ਸਿੰਘ ਦੀ ਜਾਨ ਲੈ ਲਈ। ਪਰਿਵਾਰਿਕ ਮੈਂਬਰਾਂ ਦੇ ਕਹਿਣ ਮੁਤਾਬਕ ਪਿਛਲੇ ਇੱਕ ਸਾਲ ਮ੍ਰਿਤਕ ਨਸ਼ੇ ਦਾ ਸੇਵਨ ਕਰ ਰਿਆ ਸੀ। ਇਸ ਮੌਕੇ ਤੇ ਮ੍ਰਿਤਕ ਰਣਜੀਤ ਸਿੰਘ ਦੀ ਮਾਂ ਨੇ ਕਿਹਾ ਕਿ ਮ੍ਰਿਤਕ ਰਣਜੀਤ ਸਿੰਘ ਕੱਲ ਸ਼ਾਮ ਦਾ ਘਰੋਂ ਲਾਪਤਾ ਹੋਇਆ ਸੀ ਪਰ ਅੱਜ ਅਚਾਨਕ ਉਸ ਦੀ ਅਜਨਾਲਾ ਦੇ ਸੱਕੀ ਕੰਢੇ 'ਤੇ ਲੱਗੇ ਕੂੜੇ ਦੇ ਢੇਰ ਕੋਲੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਲਗਾਤਾਰ ਸਾਡਾ ਪੁੱਤਰ ਨੌਜਵਾਨ ਨਸ਼ਾ ਕਰਦਾ ਸੀ। ਅੱਜ ਵੀ ਉਸਨੇ ਓਵਰਡੋਜ ਲਈ ਹੋਵੇਗੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ।