ਤਰਨ ਤਾਰਨ ਦੇ ਕਸਬਾ ਪੱਟੀ ਵਿਖੇ ਭੇਦਭਰੇ ਹਲਾਤਾਂ 'ਚ 2 ਵਿਅਕਤੀਆਂ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ - 2 PEOPLE DIE IN PATTI
🎬 Watch Now: Feature Video
Published : Dec 16, 2024, 10:56 PM IST
ਤਰਨ ਤਾਰਨ ਦੇ ਕਸਬਾ ਪੱਟੀ ਵਿਖੇ 2 ਲੋਕਾਂ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ 2 ਵਿਅਕਤੀ ਪੱਟੀ ਦੇ ਨੇੜਲੇ ਪਿੰਡ ਸਭਰਾ ਤੋਂ ਕੰਮ ਕਰਕੇ ਵਾਪਿਸ ਆ ਰਹੇ ਕਿ ਸਨ ਕਿ ਪੱਟੀ ਤੋਂ ਕੁੱਝ ਦੂਰੀ ਪਿੰਡ ਆਸਲ ਕੋਲ ਲੁਟੇਰਿਆ ਨੇ ਇਨ੍ਹਾਂ ਵਿਅਕਤੀਆਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਲੁਟੇਰੇ ਸਫਲ ਨਹੀਂ ਹੋਈ ਪਰ ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿੱਚ ਇਕ ਵਿਅਕਤੀ ਨੇ ਮੌਕੇ ਉੱਤੇ ਦਮ ਤੋੜ ਦਿੱਤਾ ਜਦਕਿ ਦੂਸਰੇ ਨੂੰ ਇਲਾਜ ਲਈ ਤਰਨ ਤਾਰਨ ਰੈਫਰ ਕੀਤਾ ਗਿਆ ਸੀ ਅਤੇ ਉਸ ਦੀ ਵੀ ਰਸਤੇ ਵਿੱਚ ਮੌਤ ਹੋ ਗਈ। ਇਸ ਬਾਰੇ ਮੌਕੇ ਉੱਤੇ ਪੁਜੇ ਐੱਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਫਿਲਹਾਲ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਅਤੇ ਪਰਿਵਾਰ ਨੇ ਪੈਨਲ ਬਣਾਕੇ ਪੋਸਟਮਾਰਟਮ ਕਰਵਾਉਣ ਲਈ ਕਿਹਾ ਹੈ। ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਾਹਮਣੇ ਆ ਜਾਵੇਗਾ, ਉਸ ਦੇ ਅਧਾਰ ਉੱਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।