ਫੁੱਟਬਾਲ ਦੀ ਪ੍ਰੈਕਟਿਸ ਕਰਨ ਜਾ ਰਹੇ ਨਬਾਲਿਗ ਨੂੰ ਟਿੱਪਰ ਨੇ ਦਰੜਿਆ, ਮੌਕੇ 'ਤੇ ਮੌਤ, ਚਾਲਕ ਫਰਾਰ - 16 year old boy died in accident

By ETV Bharat Punjabi Team

Published : Jun 13, 2024, 4:41 PM IST

thumbnail
ਪ੍ਰੈਕਟਿਸ ਕਰਨ ਜਾ ਰਹੇ ਨਬਾਲਗ ਨੂੰ ਟਿੱਪਰ ਨੇ ਦਰੜਿਆ (ਰਿਪੋਰਟ (ਪੱਤਰਕਾਰ ਹੁਸ਼ਿਆਰਪੁਰ ))

ਹੁਸ਼ਿਆਰਪੁਰ : ਗੜ੍ਹਸ਼ੰਕਰ ਆਨੰਦਪੁਰ ਸਾਹਿਬ ਵਿਖੇ ਸਵੇਰੇ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਮੌਕੇ ਇੱਕ ਨਾਬਾਲਿਗ ਦੀ ਮੌਤ ਹੋ ਗਈ। ਮਿਲੀ ਜਾਣਕਰੀ ਮੁਤਾਬਿਕ 16 ਸਾਲ ਦਾ ਨੌਜਵਾਨ ਵਿਦਿਆਰਥੀ ਆਪਣੇ ਸਾਈਕਲ 'ਤੇ ਜਾ ਰਿਹਾ ਸੀ ਕਿ ਅਚਾਨਕ ਅੱਗੇ ਆ ਰਹੇ ਇੱਕ ਟਿੱਪਰ ਨਾਲ ਟਕਰਾ ਗਿਆ ਅਤੇ ਥੱਲੇ ਆਉਣ ਨਾਲ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅੰਨੁਸਾਰ ਮ੍ਰਿਤਕ ਨੌਜਵਾਨ ਅੰਕਿਤ ਪੁੱਤਰ ਲੇਟ ਸੁਰੇਸ਼ ਕੁਮਾਰ ਗੜ੍ਹਸ਼ੰਕਰ ਫੁੱਟਵਾਲ ਦੀ ਪ੍ਰੈਕਟਿਸ ਕਰਨ ਲਈ ਆਨੰਦਪੁਰ ਸਾਹਿਬ ਰੋਡ਼ ਤੋਂ ਗੜ੍ਹਸ਼ੰਕਰ ਵੱਲ ਨੂੰ ਸਾਈਕਲ 'ਤੇ ਸਵਾਰ ਹੋਕੇ ਜਾ ਰਿਹਾ ਸੀ ਤਾਂ ਜਿਸ ਵਕਤ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੇ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਥਾਣਾ ਗੜ੍ਹਸ਼ੰਕਰ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਪੁਲਿਸ ਪਾਰਟੀ ਟੀਮ ਨਾਲ ਮੌਕੇ 'ਤੇ ਪਹੁੰਚੇ। ਜਿਨ੍ਹਾਂ ਵਲੋਂ ਟਿੱਪਰ ਨੂੰ ਕਬਜੇ ਵਿੱਚ ਲੈਣ ਉਪਰੰਤ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ ਘਰ ਵਿੱਚ ਰੱਖ ਦਿੱਤਾ। ਇਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.