ਸਤਲੁਜ ਦਰਿਆ ਵਿੱਚ ਨਜਾਇਜ਼ ਮਾਈਨਿੰਗ ਕਰਦੇ 11 ਟਿੱਪਰ ਅਤੇ ਤਿੰਨ ਪੋਕਲੈਨ ਮਸ਼ੀਨਾਂ ਕੀਤੀਆਂ ਜਬਤ - Sutlej river in Rupnagar - SUTLEJ RIVER IN RUPNAGAR
🎬 Watch Now: Feature Video
Published : May 29, 2024, 10:45 PM IST
ਰੂਪਨਗਰ: ਪਿਛਲੇ ਦਿਨੀ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵੱਲੋਂ ਰਾਤ ਦੇ ਸਮੇਂ ਸਤਲੁਜ ਦਰਿਆ ਵਿੱਚ ਅਗਮਪੁਰ ਪੁੱਲ ਦੇ ਨਜ਼ਦੀਕ ਨਜਾਇਜ਼ ਮਾਈਨਿੰਗ ਬਾਰੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਸੀ ਅਤੇ ਪੁਲਿਸ ਮਹਿਕਮਾ ਅਤੇ ਮਾਈਨਿੰਗ ਮਹਿਕਮੇ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਸਤਲੁਜ ਦਰਿਆ ਵਿੱਚ ਜਾ ਕੇ ਦੇਖਿਆ ਤਾਂ ਉੱਥੇ 11 ਟਿੱਪਰ ਅਤੇ ਤਿੰਨ ਪੋਕਲੈਨ ਮਸ਼ੀਨਾਂ ਪਾਈਆਂ ਗਈਆਂ ਜੋ ਨਜਾਇਜ਼ ਮਾਈਨਿੰਗ ਵਿੱਚ ਸ਼ਾਮਿਲ ਸਨ। ASI ਜੇ ਐਨ ਸੈਣੀ ਨੇ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਆਪਰੇਟਰ ਅਤੇ ਡਰਾਈਵਰ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਅਸੀਂ ਅਣਪਛਾਤਿਆਂ ਦੇ ਨਾਮ ਪਰ ਐਫ.ਆਈ.ਆਰ. ਦਰਜ ਕਰ ਜਮੀਨ ਮਾਲਕ ਅਤੇ ਟਿੱਪਰ ਮਸ਼ੀਨਰੀ ਮਾਲਕਾਂ ਬਾਰੇ ਜਾਣਕਾਰੀ ਜੁਟਾ ਰਹੇ ਹਨ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।