ਹੈਦਰਾਬਾਦ: ਯੂਟਿਊਬ ਦਾ ਇਸਤੇਮਾਲ ਲੱਖਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਯੂਟਿਊਬ ਸਲੀਪ ਟਾਈਮਰ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਫਿਲਹਾਲ, ਇਸਦੀ ਅਜੇ ਟੈਸਟਿੰਗ ਚੱਲ ਰਹੀ ਹੈ। ਟੈਸਟਿੰਗ ਤੋਂ ਬਾਅਦ ਇਹ ਫੀਚਰ ਯੂਜ਼ਰਸ ਲਈ ਉਪਲਬਧ ਹੋ ਜਾਵੇਗਾ।
ਯੂਟਿਊਬ ਯੂਜ਼ਰਸ ਨੂੰ ਮਿਲੇਗਾ ਸਲੀਪ ਟਾਈਮਰ ਫੀਚਰ: ਕੰਪਨੀ ਗੂਗਲ ਨੇ ਆਪਣੀ ਵੈੱਬਸਾਈਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਯੂਟਿਊਬ ਸਲੀਪ ਟਾਈਮਰ ਫੀਚਰ ਨੂੰ ਲਿਆ ਰਿਹਾ ਹੈ। ਸਲੀਪ ਟਾਈਮਰ ਤੁਹਾਨੂੰ ਇੱਕ ਤੈਅ ਸਮੇਂ ਤੋਂ ਬਾਅਦ ਪਲੇਬੈਕ ਨੂੰ ਆਪਣੇ ਆਪ ਰੋਕਣ ਲਈ ਟਾਈਮਰ ਸੈੱਟ ਕਰਕੇ ਦਿੰਦਾ ਹੈ। ਇਸ ਫੀਚਰ ਦਾ ਇਸਤੇਮਾਲ ਕਰਨਾ ਕਾਫ਼ੀ ਆਸਾਨ ਹੈ।
ਯੂਟਿਊਬ ਸਲੀਪ ਟਾਈਮਰ ਫੀਚਰ ਦੀ ਵਰਤੋ: ਇਸ ਲਈ ਯੂਜ਼ਰਸ ਨੂੰ ਸਮਾਰਟਫੋਨ 'ਤੇ ਯੂਟਿਊਬ ਐਪ ਖੋਲ੍ਹਣੀ ਹੋਵੇਗੀ। ਇਸ ਤੋਂ ਬਾਅਦ ਵੀਡੀਓ ਚਲਾਉਦੇ ਸਮੇਂ ਸੈਟਿੰਗ ਮੈਨੂੰ 'ਤੇ ਨੇਵੀਗੇਟ ਕਰ ਸਕਦੇ ਹੋ। ਇਸ ਸੁਵਿਧਾ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਸਾਈਨ ਇਨ ਕਰਨਾ ਹੋਵੇਗਾ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਪ੍ਰੋਫਾਈਲ 'ਚ ਨਜ਼ਰ ਆਉਣਗੇ ਤੁਹਾਡੇ ਐਨੀਮੇਟਡ ਅਵਤਾਰ - WhatsApp New Update
- Instagram ਯੂਜ਼ਰਸ ਲਈ ਆਇਆ ਨਵਾਂ ਅਪਡੇਟ, ਇਕੱਠੇ ਸ਼ੇਅਰ ਕਰ ਸਕੋਗੇ 20 ਫੋਟੋ ਅਤੇ ਵੀਡੀਓਜ਼ - Instagram New Feature
- Infinix Note 40X 5G ਸਮਾਰਟਫੋਨ ਦੀ ਪਹਿਲੀ ਸੇਲ ਹੋਈ ਲਾਈਵ, 14 ਹਜ਼ਾਰ ਰੁਪਏ ਤੋਂ ਘੱਟ 'ਚ ਕਰ ਸਕੋਗੇ ਖਰੀਦਦਾਰੀ - Infinix Note 40X 5G Sale
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਯੂਟਿਊਬ ਸਲੀਪ ਟਾਈਮਰ ਫੀਚਰ: ਸਲੀਪ ਟਾਈਮਰ ਸੁਵਿਧਾ 10 ਮਿੰਟ, 15 ਮਿੰਟ, 20 ਮਿੰਟ, 30 ਮਿੰਟ, 45 ਮਿੰਟ ਅਤੇ 60 ਮਿੰਟ ਤੋਂ ਬਾਅਦ ਪਲੇਬੈਕ ਨੂੰ ਰੋਕਣ ਦਾ ਆਪਸ਼ਨ ਦਿਖਾਏਗਾ। ਇਸ ਤੋਂ ਇਲਾਵਾ, ਵੀਡੀਓ ਖਤਮ ਹੋਣ ਤੋਂ ਬਾਅਦ ਆਟੋ ਪਲੇਬੈਕ ਨੂੰ ਰੋਕਣ ਦਾ ਆਪਸ਼ਨ ਵੀ ਮਿਲਦਾ ਹੈ। ਫਿਲਹਾਲ, ਇਹ ਫੀਚਰ ਯੂਟਿਊਬ ਪ੍ਰੀਮਿਅਮ ਯੂਜ਼ਰਸ ਲਈ ਉਪਲਬਧ ਹੈ।