ਹੈਦਰਾਬਾਦ: Xiaomi ਆਪਣੇ ਗ੍ਰਾਹਕਾਂ ਲਈ Xiaomi 14 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਬਾਰੇ ਐਲਾਨ ਕਰ ਦਿੱਤਾ ਹੈ। ਚੀਨੀ ਸਮਾਰਟਫੋਨ ਨਿਰਮਾਤਾ ਨੇ X 'ਤੇ ਆਪਣੀ ਪੋਸਟ 'ਚ ਖੁਲਾਸਾ ਕੀਤਾ ਹੈ ਕਿ ਆਉਣ ਵਾਲੀ ਸੀਰੀਜ਼ 25 ਫਰਵਰੀ 2024 ਨੂੰ ਲਾਂਚ ਹੋਵੇਗੀ। ਇਸ ਪੋਸਟ 'ਚ ਇੱਕ ਲੈਂਸ ਦੀ ਤਸਵੀਰ ਵੀ ਦਿਖਾਈ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਨੂੰ ਚੀਨ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਕੰਪਨੀ Xiaomi 14 ਸੀਰੀਜ਼ ਨੂੰ ਭਾਰਤ 'ਚ ਲਾਂਚ ਕਰੇਗੀ।
Xiaomi 14 ਸੀਰੀਜ਼ ਦੀ ਕੀਮਤ: Xiaomi 14 ਸੀਰੀਜ਼ ਨੂੰ ਨਵੰਬਰ ਮਹੀਨੇ ਚੀਨ ਵਿੱਚ ਲਾਂਚ ਕੀਤਾ ਗਿਆ ਸੀ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਚੀਨ 'ਚ Xiaomi 14 ਸਮਾਰਟਫੋਨ ਦੀ ਕੀਮਤ 45,800 ਰੁਪਏ, Xiaomi 14 ਪ੍ਰੋ ਦੀ ਕੀਮਤ 56,800 ਰੁਪਏ ਅਤੇ Xiaomi 14 ਪ੍ਰੋ 'ਚ ਟਾਈਟੇਨੀਅਮ ਮੈਟਲ ਸਪੈਸ਼ਲ ਐਡੀਸ਼ਨ ਦੀ ਕੀਮਤ 73,900 ਰੁਪਏ ਹੈ। ਭਾਰਤ 'ਚ ਇਸ ਸੀਰੀਜ਼ ਦੀ ਕੀਮਤ ਚੀਨ 'ਚ ਲਾਂਚ ਹੋ ਚੁੱਕੀ ਸੀਰੀਜ਼ ਦੇ ਸਮਾਨ ਹੋਣ ਦੀ ਉਮੀਦ ਹੈ।
Xiaomi 14 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Xiaomi 14 ਸੀਰੀਜ਼ 'ਚ 6.36 ਇੰਚ ਦੀ 1.5K LTPO AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 3,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲ ਸਕਦੀ ਹੈ। Xiaomi 14 ਸੀਰੀਜ਼ ਨੂੰ 12GB ਰੈਮ ਅਤੇ 1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ 4,610mAh ਦੀ ਬੈਟਰੀ ਮਿਲੇਗੀ, ਜੋ ਕਿ 90 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ ਟ੍ਰਿਪਲ ਕੈਮਰਾ ਮਿਲ ਸਕਦਾ ਹੈ, ਜਿਸ 'ਚ 50MP OIS, 50MP ਟੈਲੀਫੋਟੋ ਅਤੇ 50MP ਦਾ ਅਲਟ੍ਰਾ ਵਾਈਡ ਸੈਂਸਰ ਦਿੱਤਾ ਗਿਆ ਹੈ। ਸੈਲਫ਼ੀ ਲਈ ਇਸ ਸੀਰੀਜ਼ 'ਚ 32MP ਦਾ ਕੈਮਰਾ ਮਿਲ ਸਕਦਾ ਹੈ।
Xiaomi India ਨੇ Leica ਨਾਲ ਕੀਤੀ ਸਾਂਝੇਦਾਰੀ: Xiaomi India ਨੇ X 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਰਾਹੀ ਪਤਾ ਲੱਗਦਾ ਹੈ ਕਿ ਕੰਪਨੀ ਨੇ Leica ਦੇ ਨਾਲ ਸਾਂਝੇਦਾਰੀ ਕੀਤੀ ਹੈ, ਜੋ ਆਪਣੀ ਬਿਹਤਰ ਕੈਮਰਾ ਕਵਾਇਲੀਟੀ ਦੇ ਨਾਲ ਆਉਦੀ ਹੈ। ਇਸ ਰਾਹੀ ਸੰਕੇਤ ਮਿਲਦੇ ਹਨ ਕਿ ਇਹ ਸੀਰੀਜ਼ ਫੋਟੋਗ੍ਰਾਫ਼ੀ ਦੇ ਸ਼ੌਕੀਨ ਯੂਜ਼ਰਸ ਲਈ ਵਧੀਆ ਹੋਵੇਗੀ।