ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਵੈੱਬ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨਵਾਂ ਫੀਚਰ ਲਿਆਉਣ ਦੀ ਤਿਆਰੀ 'ਚ ਹੈ। ਇਸ ਫੀਚਰ ਦਾ ਨਾਮ ਸਾਈਡਬਾਰ ਹੋਵੇਗਾ। ਵਟਸਐਪ ਨੇ ਵੈੱਬ ਯੂਜ਼ਰਸ ਲਈ ਨਵਾਂ ਸਾਈਡਬਾਰ ਡਿਜ਼ਾਈਨ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
WabetaInfo ਨੇ ਸਾਈਡਬਾਰ ਫੀਚਰ ਦਾ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WabetaInfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਨੇ ਵੈੱਬ ਯੂਜ਼ਰਸ ਲਈ ਸਾਈਡਬਾਰ ਇੰਟਰਫੇਸ ਡਿਜ਼ਾਈਨ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਵੇਂ ਫੀਚਰ ਨੂੰ ਕੰਪਨੀ ਨੇ ਕੁਝ ਯੂਜ਼ਰਸ ਲਈ ਪੇਸ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰਨਾਂ ਯੂਜ਼ਰਸ ਨੂੰ ਵੀ ਇਹ ਫੀਚਰ ਮਿਲਣਾ ਸ਼ੁਰੂ ਹੋ ਜਾਵੇਗਾ।
ਸਾਈਡਬਾਰ ਫੀਚਰ ਦਾ ਫਾਇਦਾ: ਵਟਸਐਪ ਪਿਛਲੇ ਸਾਲ ਤੋਂ ਹੀ ਆਪਣੇ ਵੈੱਬ ਵਰਜ਼ਨ ਲਈ ਸਾਈਡਬਾਰ ਡਿਜ਼ਾਈਨ 'ਤੇ ਕੰਮ ਕਰ ਰਿਹਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਵਟਸਐਪ ਦੇ ਅਲੱਗ-ਅਲੱਗ ਫੀਚਰ ਜਿਵੇਂ ਕਿ ਚੈਟ, ਕਮਿਊਨਿਟੀ ਸਟੇਟਸ, ਡਾਉਨਲੋਡਸ, ਸਟਾਰ ਅਨਾਊਂਸਮੈਟ ਆਦਿ ਨੂੰ ਚੁਣਨ 'ਚ ਆਸਾਨੀ ਹੋਵੇਗੀ। ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਦੇ ਵੈੱਬ ਵਰਜ਼ਨ ਦਾ ਡਿਜ਼ਾਈਨ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।
- Vivo T3x 5G ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 2 ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo T3x 5G Launch Date
- Motorola Edge 50 Ultra ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਕੰਪਨੀ ਨੇ Peach Fuzz ਕਲਰ 'ਚ ਕੀਤਾ ਟੀਜ਼ - Motorola Edge 50 Ultra Launch Date
- Realme P ਸੀਰੀਜ਼ ਅੱਜ ਹੋਵੇਗੀ ਲਾਂਚ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Realme P Series Launch Date
ਕਰਾਸ-ਪੋਸਟਿੰਗ ਫੀਚਰ: ਇਸ ਤੋਂ ਇਲਾਵਾ, ਕੰਪਨੀ ਵਟਸਐਪ ਨੂੰ ਇੰਸਟਾਗ੍ਰਾਮ ਨਾਲ ਜੋੜਨ ਦੀ ਤਿਆਰੀ ਵੀ ਕਰ ਰਹੀ ਹੈ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਕਰਾਸ-ਪੋਸਟਿੰਗ ਦਾ ਵਿਕਲਪ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਸਟੇਟਸਾਂ ਨੂੰ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰ ਸਕੋਗੇ ਅਤੇ ਤੁਹਾਨੂੰ ਇੱਕ ਹੀ ਸਟੇਟਸ ਨੂੰ ਸ਼ੇਅਰ ਕਰਨ ਲਈ ਵਾਰ-ਵਾਰ ਅਲੱਗ ਐਪ 'ਚ ਜਾਣ ਦੀ ਲੋੜ ਨਹੀਂ ਪਵੇਗੀ।