ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਪਹਿਲਾ ਨਾਲੋਂ ਹੋਰ ਵੀ ਬਿਹਤਰ ਬਣਾਉਣਾ ਚਾਹੁੰਦਾ ਹੈ। ਇਸ ਲਈ ਹੁਣ ਕੰਪਨੀ 'Choose Username' ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ ਰਾਹੀ ਤੁਸੀਂ 'Choose Username' ਫੀਚਰ ਨੂੰ ਦੇਖ ਸਕਦੇ ਹੋ। ਨਵਾਂ ਫੀਚਰ ਵਟਸਐਪ 'ਚ ਫੋਨ ਨੰਬਰ ਨੂੰ ਸ਼ੇਅਰ ਕਰਨ ਦੀ ਲੋੜ ਨੂੰ ਖਤਮ ਕਰਨ ਵਾਲਾ ਹੈ।
WhatsApp is working on a username feature for the web client!
— WABetaInfo (@WABetaInfo) July 21, 2024
WhatsApp is still interested in offering a feature that allows users to create unique usernames in the future.https://t.co/G2zvwkgpZh pic.twitter.com/q9pSqWPYGa
'Choose Username' ਫੀਚਰ ਇਨ੍ਹਾਂ ਯੂਜ਼ਰਸ ਨੂੰ ਮਿਲੇਗਾ: ਇਹ ਫੀਚਰ ਉਨ੍ਹਾਂ ਯੂਜ਼ਰਸ ਨੂੰ ਮਿਲੇਗਾ, ਜੋ ਵਟਸਐਪ ਦਾ ਇਸਤੇਮਾਲ ਪੀਸੀ ਅਤੇ ਲੈਪਟਾਪ 'ਤੇ ਕਰਦੇ ਹਨ। ਇਸ ਫੀਚਰ ਰਾਹੀ ਯੂਜ਼ਰਸ ਨੂੰ ਵਟਸਐਪ ਚੈਟਿੰਗ ਕਰਨ ਲਈ ਆਪਣਾ ਨੰਬਰ ਸ਼ੇਅਰ ਕਰਨ ਦੀ ਲੋੜ ਨਹੀਂ ਹੋਵੇਗੀ। WabetaInfo ਦੀ ਰਿਪੋਰਟ ਅਨੁਸਾਰ, ਨਵਾਂ ਫੀਚਰ ਯੂਜ਼ਰਸ ਨੂੰ ਯੂਜ਼ਰਨੇਮ ਕ੍ਰਿਏਟ ਕਰਨ ਦਾ ਆਪਸ਼ਨ ਦੇਵੇਗਾ। ਯੂਜ਼ਰਨੇਮ ਕ੍ਰਿਏਟ ਕਰਨ ਤੋਂ ਬਾਅਦ ਤੁਹਾਡੇ ਦੋਸਤ ਅਤੇ ਪਰਿਵਾਰਿਕ ਮੈਂਬਰ ਤੁਹਾਨੂੰ ਫੋਨ ਨੰਬਰ ਦੀ ਜਗ੍ਹਾਂ ਯੂਜ਼ਰਨੇਮ ਰਾਹੀ ਸਰਚ ਕਰ ਸਕਣਗੇ।
- Youtube ਮਿਊਜ਼ਿਕ ਨੇ 'ਸਾਊਂਡ ਸਰਚ' ਫੀਚਰ ਕੀਤਾ ਰੋਲਆਊਟ, ਹੁਣ ਭੁੱਲੇ ਹੋਏ ਗੀਤਾਂ ਨੂੰ ਸਰਚ ਕਰਨਾ ਹੋਵੇਗਾ ਆਸਾਨ - Youtube Sound Search Feature
- ਵਟਸਐਪ ਯੂਜ਼ਰਸ ਲਈ ਪੇਸ਼ ਕਰਨ ਜਾ ਰਿਹੈ ਇਹ ਸ਼ਾਨਦਾਰ ਫੀਚਰ, ਬਿਨ੍ਹਾਂ ਇੰਟਰਨੈੱਟ ਦੇ ਕਰ ਸਕੋਗੇ ਇਸਤੇਮਾਲ - WhatsApp File Sharing Feature
- ਵਟਸਐਪ ਆਪਣੇ ਯੂਜ਼ਰਸ ਲਈ ਲੈ ਕੇ ਆਇਆ ਐਨੀਮੇਟਡ ਇਮੋਜੀ ਫੀਚਰ, ਚੈਟਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Animated Emoji Feature
ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਪਸੰਦੀਦਾ ਯੂਜ਼ਰਨੇਮ ਕ੍ਰਿਏਟ ਕਰ ਸਕਣਗੇ। ਯੂਜ਼ਰਨੇਮ ਸੈੱਟ ਹੋਣ 'ਤੇ ਤੁਸੀਂ ਇਸਨੂੰ ਆਪਣੀ ਪ੍ਰੋਫਾਈਲ ਫੋਟੋ 'ਤੇ ਸੈੱਟ ਕਰ ਸਕੋਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਲੋਕ ਤੁਹਾਡੇ ਨਾਲ ਯੂਜ਼ਰਨੇਮ ਰਾਹੀ ਜੁੜ ਸਕਣਗੇ। ਹਾਲਾਂਕਿ, ਜਿਹੜੇ ਲੋਕਾਂ ਕੋਲ੍ਹ ਤੁਹਾਡਾ ਨੰਬਰ ਪਹਿਲਾ ਤੋਂ ਹੀ ਮੌਜ਼ੂਦ ਹੋਵੇਗਾ, ਉਹ ਤੁਹਾਨੂੰ ਨੰਬਰ ਰਾਹੀ ਸਰਚ ਕਰ ਸਕਣਗੇ। ਅਜੇ ਇਸ ਫੀਚਰ 'ਤੇ ਕੰਮ ਚੱਲ ਰਿਹਾ ਹੈ। ਜਲਦ ਹੀ ਇਸ ਫੀਚਰ ਦੀ ਬੈਟਾ ਟੈਸਟਿੰਗ ਸ਼ੁਰੂ ਹੋਵੇਗੀ।