ETV Bharat / technology

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourite Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Favourite Contacts Feature - WHATSAPP FAVOURITE CONTACTS FEATURE

Favourite Contacts Feature: ਵਟਸਐਪ ਇੱਕ ਨਵੇਂ ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦਾ ਨਾਮ 'Favourite Contacts' ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਕੰਟੈਕਟਸ ਦੀ ਲਿਸਟ ਅਲੱਗ ਤੋਂ ਬਣਾ ਸਕੋਗੇ।

Favourite Contacts Feature
Favourite Contacts Feature (Getty Images)
author img

By ETV Bharat Tech Team

Published : Jun 1, 2024, 12:54 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ 'Favourite Contacts' ਫੀਚਰ ਨੂੰ ਲਿਆਉਣ ਦੀ ਤਿਆਰੀ 'ਚ ਹੈ। ਇਹ ਫੀਚਰ ਕਾਫ਼ੀ ਸਮੇਂ ਤੋਂ ਚਰਚਾ 'ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟਸ ਦੀ ਲਿਸਟ ਬਣਾ ਸਕਣਗੇ। ਚੈਟ ਲਿਸਟ 'ਚ ਅਜਿਹੇ ਬਹੁਤ ਸਾਰੇ ਮੈਸੇਜ ਹੁੰਦੇ ਹਨ, ਜੋ ਥੱਲ੍ਹੇ ਚੱਲੇ ਜਾਂਦੇ ਹਨ। ਇਨ੍ਹਾਂ ਕੰਟੈਕਟਸ ਨਾਲ ਦੁਬਾਰਾ ਗੱਲ ਕਰਨ ਲਈ ਸਰਚ ਕਰਨਾ ਪੈਂਦਾ ਹੈ। ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਪਸੰਦੀਦਾ ਕੰਟੈਕਟਸ ਦੀ ਲਿਸਟ ਬਣਾ ਸਕੋਗੇ।

WABetaInfo ਨੇ 'Favourite Contacts' ਫੀਚਰ ਦੀ ਦਿੱਤੀ ਜਾਣਕਾਰੀ: WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ 2.24.12.7 ਵਰਜ਼ਨ 'ਚ ਦੇਖਿਆ ਗਿਆ ਹੈ। ਇਸ ਫੀਚਰ 'ਚ ਚੈਟ ਨੂੰ ਪਿੰਨ ਕਰਨ ਦੀ ਸੁਵਿਧਾ ਵੀ ਮਿਲਦੀ ਹੈ, ਜਿਸ ਨਾਲ ਤੁਸੀਂ ਸਿਰਫ਼ ਤਿੰਨ ਮੈਸੇਜਾਂ ਨੂੰ ਪਿੰਨ ਕਰ ਸਕੋਗੇ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਚੈਟ ਪੇਜ 'ਤੇ ਯੂਜ਼ਰਸ ਨੂੰ ਚਾਰ ਆਪਸ਼ਨ ਮਿਲਣ ਵਾਲੇ ਹਨ। ਇਸ 'ਚ ਪਹਿਲਾ ਆਪਸ਼ਨ All, ਦੂਜਾ Unread, ਤੀਜਾ Favourites ਅਤੇ ਚੌਥਾ ਗਰੁੱਪ ਦਾ ਹੈ।

ਵਟਸਐਪ ਦੇ ਥੀਮ 'ਚ ਬਦਲਾਅ: ਇਸ ਤੋਂ ਇਲਾਵਾ, ਵਟਸਐਪ ਨੇ ਕਈ ਤਰ੍ਹਾਂ ਦੇ ਬਦਲਾਅ ਆਪਣੇ ਇੰਟਰਫੇਸ ਅਤੇ ਥੀਮ 'ਚ ਵੀ ਕੀਤੇ ਹਨ। ਇਹ ਬਦਲਾਅ ਆਉਣ ਵਾਲੇ ਦਿਨਾਂ 'ਚ ਨਜ਼ਰ ਆ ਸਕਦੇ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਆਈਫੋਨ ਯੂਜ਼ਰਸ ਲਈ ਵਟਸਐਪ ਨੂੰ ਗ੍ਰੀਨ ਕਲਰ ਥੀਮ 'ਚ ਪੇਸ਼ ਕੀਤਾ ਸੀ, ਪਰ ਕਈ ਯੂਜ਼ਰਸ ਨੂੰ ਇਹ ਥੀਮ ਪਸੰਦ ਨਹੀਂ ਆਈ ਸੀ। ਇਸ ਕਰਕੇ ਹੁਣ ਕੰਪਨੀ 5 ਕਲਰ ਦੀਆਂ ਥੀਮਾਂ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਕਲਰਾਂ 'ਚ ਗ੍ਰੀਨ, ਵਾਈਟ, ਬਲੂ, ਪਿੰਕ ਅਤੇ ਪਰਪਲ ਕਲਰ ਸ਼ਾਮਲ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.