ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ। WABetaInfo ਅਨੁਸਾਰ, ਵਟਸਐਪ 'ਚ ਫੋਟੋ ਲਾਇਬ੍ਰੇਰੀ ਨੂੰ ਐਕਸੈਸ ਕਰਨ ਲਈ ਇੱਕ ਨਵਾਂ ਸ਼ਾਰਟਕੱਟ ਆ ਰਿਹਾ ਹੈ। ਇਸ ਅਪਡੇਟ ਨੂੰ ਕੰਪਨੀ ਨੇ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। WABetaInfo ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।
WABetaInfo ਨੇ ਸ਼ੇਅਰ ਕੀਤੀ ਜਾਣਕਾਰੀ: WABetaInfo ਨੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਇਸ ਨਵੇਂ ਸ਼ਾਰਕੱਟ ਆਪਸ਼ਨ ਨੂੰ ਦੇਖ ਸਕਦੇ ਹੋ। ਰਿਪੋਰਟ ਅਨੁਸਾਰ, ਯੂਜ਼ਰਸ ਚੈਟ ਬਾਰ ਦੇ ਖੱਬੇ ਪਾਸੇ ਦਿੱਤੇ ਗਏ '+' ਆਈਕਨ ਨੂੰ ਲੰਬੇ ਸਮੇਂ ਤੱਕ ਪ੍ਰੈੱਸ ਕਰਕੇ ਫੋਟੋ ਲਾਇਬ੍ਰੇਰੀ 'ਚ ਜਾ ਸਕਣਗੇ। ਜੇਕਰ ਅਜੇ ਤੁਹਾਨੂੰ ਇਹ ਫੀਚਰ ਨਜ਼ਰ ਨਹੀਂ ਆ ਰਿਹਾ ਹੈ, ਤਾਂ ਦੱਸ ਦਈਏ ਕਿ ਕੰਪਨੀ ਅਜੇ ਇਸ ਅਪਡੇਟ ਨੂੰ ਹੌਲੀ-ਹੌਲੀ ਰੋਲਆਊਟ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰੇ ਯੂਜ਼ਰਸ ਨੂੰ ਮਿਲ ਜਾਵੇਗਾ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ: ਇਹ ਫੀਚਰ ਅਜੇ ਵਟਸਐਪ ਫਾਰ IOS 24.7.75 ਦੇ ਲਈ ਆਇਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਂਡਰਾਈਡ ਯੂਜ਼ਰਸ ਨੂੰ ਵੀ ਜਲਦ ਹੀ ਇਹ ਫੀਚਰ ਮਿਲ ਸਕਦਾ ਹੈ।
- ਸੂਰਜ ਗ੍ਰਹਿਣ ਨੂੰ ਲੈ ਕੇ ਨਾਸਾ ਨੇ ਦਿੱਤੀ ਚਿਤਾਵਨੀ, ਇਹ ਗਲਤੀ ਕਰਨ ਨਾਲ ਹੋ ਸਕਦੈ ਨੁਕਸਾਨ - Surya Grahan 2024
- ਮੈਟਾ ਨੇ ਕੀਤਾ ਵੱਡਾ ਐਲਾਨ, ਹੁਣ ਡੀਪਫੇਕ ਵੀਡੀਓਜ਼ ਅਤੇ ਤਸਵੀਰਾਂ ਦੀ ਪਹਿਚਾਣ ਕਰਨਾ ਹੋਵੇਗਾ ਆਸਾਨ - Meta New Update
- ਵਟਸਐਪ ਯੂਜ਼ਰਸ ਲਈ ਆਇਆ 'Disable link preview' ਫੀਚਰ, ਹੁਣ ਕੋਈ ਟ੍ਰੈਕ ਨਹੀਂ ਕਰ ਪਾਵੇਗਾ ਤੁਹਾਡੀ ਲੋਕੇਸ਼ਨ - WhatsApp Disable link preview
'Disable link preview' ਫੀਚਰ: ਇਸ ਤੋਂ ਇਲਾਵਾ, ਕੰਪਨੀ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਹਾਲ ਹੀ ਵਿੱਚ ਵਟਸਐਪ 'ਚ ਇੱਕ ਹੋਰ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ 'Disable link preview' ਹੈ। ਇਸ ਫੀਚਰ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਸਨੂੰ ਆਮ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੇ IP address ਨੂੰ ਥਰਡ ਪਾਰਟੀ ਐਪ ਤੋਂ ਬਚਾਇਆ ਜਾ ਸਕੇਗਾ। WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ ਅਤੇ ਇੱਕ ਸਕ੍ਰੀਨਸ਼ਾਰਟ ਰਾਹੀ ਇਸ ਫੀਚਰ ਨੂੰ ਦਿਖਾਇਆ ਵੀ ਸੀ।