ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਯੂਜ਼ਰਸ ਲਈ ਇੱਕ ਹੋਰ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦਾ ਨਾਮ 'Recently Online' ਹੈ, ਜਿਸਦੀ ਮਦਦ ਨਾਲ ਯੂਜ਼ਰਸ ਨੂੰ ਪਤਾ ਲੱਗੇਗਾ ਕਿ ਕਦੋ ਕੌਣ ਔਨਲਾਈਨ ਆਇਆ ਸੀ ਅਤੇ ਉਨ੍ਹਾਂ ਯੂਜ਼ਰਸ ਦੇ ਨਾਲ ਚੈਟ ਕਰਨ ਦਾ ਆਪਸ਼ਨ ਵੀ ਮਿਲੇਗਾ।
WABetaInfo ਨੇ 'Recently Online' ਫੀਚਰ ਬਾਰੇ ਦਿੱਤੀ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ 'Recently Online' ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਹੀ ਮਿਲ ਰਿਹਾ ਹੈ ਅਤੇ ਹੁਣ iOS ਬੀਟਾ ਵਰਜ਼ਨ 24.9.10.71 'ਚ ਵੀ ਇਹ ਅਪਡੇਟ ਪੇਸ਼ ਕੀਤਾ ਜਾ ਸਕਦਾ ਹੈ। ਵੈੱਬਸਾਈਟ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਇਸ ਤਰ੍ਹਾਂ ਕੰਮ ਕਰੇਗਾ 'Recently Online' ਫੀਚਰ: ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਦਾ 'Recently Online' ਫੀਚਰ ਕਿਵੇਂ ਕੰਮ ਕਰੇਗਾ। ਇਹ ਫੀਚਰ ਯੂਜ਼ਰਸ ਨੂੰ ਕੰਟੈਕਟ ਲਿਸਟ 'ਚ ਦਿਖਾਈ ਦੇ ਰਿਹਾ ਹੈ। ਜਦੋ ਯੂਜ਼ਰਸ ਕੰਟੈਕਟ ਲਿਸਟ ਖੋਲ੍ਹਣਗੇ, ਤਾਂ ਉਨ੍ਹਾਂ ਨੂੰ ਨਜ਼ਰ ਆਵੇਗਾ ਕਿ ਕਿਹੜੇ ਯੂਜ਼ਰਸ ਔਨਲਾਈਨ ਆਏ ਸੀ ਅਤੇ ਫਿਰ ਤੁਸੀਂ ਉਨ੍ਹਾਂ ਯੂਜ਼ਰਸ ਨਾਲ ਚੈਟ ਵੀ ਸ਼ੁਰੂ ਕਰ ਸਕਦੇ ਹੋ।
- Vivo V30e 5G ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo V30e 5G Launch Date
- ਸੇਲ ਦੌਰਾਨ ਨਹੀਂ ਖਰੀਦ ਪਾਏ Realme C65 5G ਸਮਾਰਟਫੋਨ, ਤਾਂ ਅੱਜ ਰਾਤ ਗ੍ਰਾਹਕਾਂ ਨੂੰ ਮਿਲ ਰਿਹਾ ਇੱਕ ਹੋਰ ਮੌਕਾ, ਇੱਥੇ ਜਾਣੋ ਪੂਰੀ ਡਿਟੇਲ - Realme C65 5G Sale
- Motorola ਜਲਦ ਲਾਂਚ ਕਰੇਗੀ ਭਾਰਤ 'ਚ ਨਵੇਂ ਏਅਰਬੱਡਸ, ਕੰਪਨੀ ਨੇ ਟੀਜ਼ਰ ਸ਼ੇਅਰ ਕਰ ਦਿੱਤੀ ਜਾਣਕਾਰੀ - Motorola Earbuds
ਇਨ੍ਹਾਂ ਯੂਜ਼ਰਸ ਨੂੰ ਮਿਲਿਆ 'Recently Online' ਫੀਚਰ: 'Recently Online' ਫੀਚਰ iOS 'ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਐਂਡਰਾਈਡ ਯੂਜ਼ਰਸ ਨੂੰ ਬੀਟਾ ਵਰਜ਼ਨ 'ਚ ਇਹ ਫੀਚਰ ਦਿੱਤਾ ਗਿਆ ਹੈ। ਟੈਸਟਿੰਗ ਤੋਂ ਬਾਅਦ ਇਹ ਫੀਚਰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।