ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਐਪ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਐਂਡਰਾਈਡ ਯੂਜ਼ਰਸ ਲਈ ਵਟਸਐਪ ਦੇ ਡਿਜ਼ਾਈਨ 'ਚ ਵੱਡਾ ਬਦਲਾਅ ਕੀਤਾ ਹੈ। ਇਹ ਅਪਡੇਟ ਹੌਲੀ-ਹੌਲੀ ਲੋਕਾਂ ਨੂੰ ਮਿਲੇਗਾ। ਮੈਟਾ ਨੇ ਇਸ ਅਪਡੇਟ ਬਾਰੇ ਅਜੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਪਰ ਹੁਣ ਵਟਸਐਪ ਨੇ ਇਸ ਅਪਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ।
ਐਂਡਰਾਈਡ ਯੂਜ਼ਰਸ ਲਈ ਪੇਸ਼ ਹੋਇਆ ਨਵਾਂ ਅਪਡੇਟ: ਵਟਸਐਪ ਦਾ ਨਵਾਂ ਅਪਡੇਟ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਇਸਦਾ IOS ਯੂਜ਼ਰਸ 'ਤੇ ਕੋਈ ਅਸਰ ਨਹੀਂ ਪਵੇਗਾ। ਕੰਪਨੀ ਨੇ ਐਂਡਰਾਈਡ ਵਰਜ਼ਨ ਦੇ ਲੁੱਕ ਨੂੰ ਕਾਫ਼ੀ ਹੱਦ ਤੱਕ IOS ਵਰਜ਼ਨ ਵਰਗਾ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਸਤੰਬਰ 2023 ਤੋਂ ਹੀ ਇਸ ਅਪਡੇਟ ਨੂੰ ਬੀਟਾ ਵਰਜ਼ਨ 'ਚ ਟੈਸਟ ਕਰ ਰਹੀ ਸੀ।
ਵਟਸਐਪ ਦੇ ਨਵੇਂ ਅਪਡੇਟ 'ਚ ਕੀ ਹੋਵੇਗਾ ਖਾਸ?: ਵਟਸਐਪ ਦੇ ਨਵੇਂ ਅਪਡੇਟ ਤੋਂ ਬਾਅਦ ਸਟੇਟਸ ਬਾਰ ਉੱਪਰ ਤੋਂ ਥੱਲੇ ਆ ਗਿਆ ਹੈ। ਹੁਣ ਤੁਹਾਨੂੰ ਤਿੰਨ ਨਹੀਂ, ਸਗੋ ਚਾਰ ਟੈਬ ਨਜ਼ਰ ਆਉਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਨ੍ਹਾਂ ਟੈਬਾਂ 'ਚ ਸਿਰਫ਼ ਚੈਟ, ਸਟੇਟਸ ਅਤੇ ਕਾਲ ਦਾ ਆਪਸ਼ਨ ਮਿਲਦਾ ਸੀ, ਪਰ ਹੁਣ ਇਸ 'ਚ Community ਟੈਬ ਨੂੰ ਜੋੜਿਆ ਗਿਆ ਹੈ। ਹੁਣ ਯੂਜ਼ਰਸ ਨੂੰ ਚੈਟ, ਸਟੇਟਸ, ਕਾਲ ਅਤੇ Community ਦਾ ਆਪਸ਼ਨ ਨਜ਼ਰ ਆਵੇਗਾ। ਕੰਪਨੀ ਨੇ ਹਰ ਟੈਬ ਲਈ ਇੱਕ ਆਈਕਨ ਜੋੜਿਆ ਹੈ। ਇਸਦੇ ਨਾਲ ਹੀ ਤੁਹਾਨੂੰ ਗ੍ਰੀਨ ਡਾਟ ਨਜ਼ਰ ਆਵੇਗਾ, ਜੋ ਨੋਟੀਫਿਕੇਸ਼ਨ ਦੀ ਜਾਣਕਾਰੀ ਦੇਵੇਗਾ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'International UPI Payment' ਫੀਚਰ, PhonePe ਅਤੇ Gpay ਨੂੰ ਮਿਲੇਗੀ ਟੱਕਰ - International UPI Payment Feature
- ਵਟਸਐਪ ਸਟੇਟਸ ਦਾ ਬਦਲੇਗਾ ਲੁੱਕ, ਕਾਲ ਕਰਨਾ ਵੀ ਹੋਵੇਗਾ ਹੋਰ ਮਜ਼ੇਦਾਰ - WhatsApp Latest News
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'ਮੀਡੀਆ ਅਪਲੋਡ ਕੁਆਲਿਟੀ' ਫੀਚਰ, ਫੋਟੋ ਅਤੇ ਵੀਡੀਓ ਦੀ ਕੁਆਲਿਟੀ ਨੂੰ ਕਰ ਸਕੋਗੇ ਮੈਨੇਜ - Media Upload Quality Feature
ਯੂਜ਼ਰਸ ਨੂੰ ਜਲਦ ਮਿਲੇਗਾ ਇੰਟਰਨੈਸ਼ਨਲ UPI Payment ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਯੂਜ਼ਰਸ ਲਈ ਇੰਟਰਨੈਸ਼ਨਲ UPI Payment ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਤਰ੍ਹਾਂ ਯੂਜ਼ਰਸ ਨੂੰ ਆਸਾਨੀ ਨਾਲ ਇੰਟਰਨੈਸ਼ਨਲ Payment ਕਰਨ ਦਾ ਆਪਸ਼ਨ ਐਪ 'ਚ ਮਿਲਣ ਲੱਗੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ UPI Payment ਦਾ ਆਪਸ਼ਨ ਯੂਜ਼ਰਸ ਨੂੰ ਵਟਸਐਪ 'ਚ ਪਹਿਲਾ ਤੋਂ ਹੀ ਮਿਲਦਾ ਹੈ ਅਤੇ ਹੁਣ ਵੱਡੇ ਅਪਗ੍ਰੇਡ ਦੇ ਤੌਰ 'ਤੇ ਇੰਟਰਨੈਸ਼ਨਲ UPI Payment ਨੂੰ ਇਸ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।